ਜ਼ਿਕਰਯੋਗ ਹੈ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਨੂੰ ਬਹੁਤ ਪਿਛੇ ਛੱਡ ਚੁੱਕੇ ਹਨ। ਪ੍ਰਾਇਵੇਟ ਸਕੂਲਾਂ ਵਿਚ ਜ਼ਿਆਦਾਤਰ ਬੱਚਿਆਂ ਦੀ ਸਿਰਫ ਰੱਟਾ ਸ਼ਕਤੀ ਤੇ ਜ਼ੋਰ ਦਿੱਤਾ ਜਾਂਦਾ ਹੈ। ਇਥੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਹਰ ਸਕੰਲਪ ਦੇ ਪਿੱਛੇ ਕੀ , ਕਿਵੇਂ ,ਕਿਉ, ਤੇ ਕਿਸ ਤਰਾਂ ਸੋਚਣਾ ਸਿਖਾ ਛੱਡਿਆ ਹੈ। ਇਸ ਲਈ ਸਾਰੇ ਸਰਕਾਰੀ ਸਕੂਲ ਵਧਾਈ ਦੇ ਪਾਤਰ ਹਨ।
ਮੈਂ ਇਸਨੂੰ ਇਕ ਨਵੀਂ ਸਾਹਮਣੇ ਆਈ ਪ੍ਰਾਇਮਰੀ ਸਕੂਲ ਦੇ ਬੱਚੇ ਦੀ ਕਲਾ ਬਾਰੇ ਦੱਸ ਕੇ ਸਪੱਸ਼ਟ ਕਰਨਾ ਚਾਹਵਾਂਗੀ। ਇਸ ਬੱਚੇ ਦਾ ਨਾਮ ਪ੍ਰਦੀਪ ਹੈ।ਇਹ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਲੁਧਿਆਣਾ ਦਾ ਸਿਖਿਆਰਥੀ ਹੈ। ਸਾਹਮਣੇ ਆਇਆ ਹੈ ਕਿ ਇਹ ਬੱਚਾ ਕਲਾਸ ਵਿੱਚ ਬਹੁਤ ਘੱਟ ਬੋਲਦਾ ਸੀ । ਪਰ ਇਸ ਵਿਚ ਐਨੀ ਰਚਨਾਤਮਕਤਾ ਹੋ ਸਕਦੀ ਹੈ। ਇਹ ਕੋਈ ਨਹੀਂ ਜਾਣਦਾ ਸੀ। ਜਦੋਂ ਇਸ ਸਕੂਲ ਦੇ ਅਧਿਆਪਕ ਹਿਮਾਂਸ਼ੂ ਗਰਗ ਸਰਵੇ ਕਰਨ ਹਰ ਬੱਚੇ ਦੇ ਘਰ ਜਾਂਦੇ ਹਨ। ਤਾਂ ਇਸ ਬੱਚੇ ਨੇ ਆਪਣੇ ਵਿਹੜੇ ਵਿਚ ਫਾਲਤੂ ਸਮਾਨ ਦਾ ਇਸਤੇਮਾਲ ਕਰਕੇ ਮੇਲੇ ਵਿਚ ਲਗਾਏ ਜਾਣ ਵਾਲੇ ਸਾਰੇ ਝੂਲੇ ਬਣਾਏ ਹੋਏ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਬੱਚਾ ਪ੍ਰਾਇਮਰੀ ਸਕੂਲ ਦਾ ਹੈ ਤੇ ਇਹ ਝੂਲੇ ਉਸੇ ਤਰਾਂ ਚੱਲਦੇ ਸਨ। ਜਿਸ ਤਰਾਂ ਮੇਲਿਆਂ ਵਿਚ ਚੱਲਦੇ ਸਨ। ਅਧਿਆਪਕ ਦੇ ਪੁੱਛਣ ਤੇ ਬੇਟਾ ਤੂੰ ਇਹ ਕਿਥੋਂ ਸਿੱਖਿਆ ਤਾਂ ਉਸਨੇ ਦੱਸਿਆ ਕਿ ਉਸਨੇ ਇਕ ਮੇਲਾ ਦੇਖਿਆ ਜਿਥੇ ਉਸਨੇ ਇਹ ਸਭ ਦੇਖਿਆ।ਤੇ ਅਧਿਆਪਕ ਦੀ ਪ੍ਰੇਰਨਾ ਤੇ ਉਸਨੇ ਇਹ ਝੂਲੇ ਚਲਾ ਕੇ ਵੀ ਦਿਖਾਏ। ਇਹ ਬੱਚਾ ਹੋਰ ਬੱਚਿਆਂ ਲਈ ਵੀ ਪ੍ਰੇਰਨਾ ਸਿੱਧ ਹੋਇਆ ਹੈ।ਜੇਕਰ ਕਹੇ ਦਿੱਤਾ ਜਾਏ ਕਿ ਅੱਜ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸਰਵਪੱਖੀ ਵਿਕਾਸ ਪ੍ਰਾਇਵੇਟ ਸਕੂਲਾਂ ਦੇ ਮੁਕਾਬਲੇ ਕਿਤੇ ਵੱਧ ਹੁੰਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹੋ ਜਿਹੇ ਸੱਚ ਉਸ ਸਮੇਂ ਸਾਹਮਣੇ ਆਉਂਦੇ ਹਨ। ਜਦ ਸਰਕਾਰੀ ਸਕੂਲ ਦੇ ਬੱਚੇ ਜ਼ਿਲਾ ਸਟੇਟ ਪੱਧਰ ਤੇ 1000 ਤੱਕ ਪਹਾੜੇ ਯਾਦ ਕਰਦੇ ਹਨ। ਤੇ ਬੱਚੇ 999 ਦੇ ਪਹਾੜੇ ਸੁਣਾ ਰਹੇ ਹੁੰਦੇ ਹਨ। ਜਦੋਂ ਸੁੰਦਰ ਲਿਖਾਈ ਵਿਚ ਕਿਤਾਬਾਂ ਦੇ ਅੱਖਰਾਂ ਵਰਗੇ ਮੋਤੀ ਜੜੇ ਦਿਖਾਈਂ ਦਿੰਦੇ ਹਨ।ਜਦ ਉਹ ਆਪਣੇ ਪਾਠਕ੍ਰਮ ਦੀਆਂ ਕਵਿਤਾਵਾਂ ਨੂੰ ਵੀ ਖੂਬ ਜੋਸ਼ ਵਿਚ ਪੇਸ਼ ਕਰਦੇ ਹਨ । ਪਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਇਹਨਾਂ ਪ੍ਰੋਗਰਾਮਾਂ ਤੇ ਮੁਕਾਬਲੇ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਰਕਾਰੀ ਸਕੂਲਾਂ ਦੀ ਵਧਦੀ ਤਰੱਕੀ ਲਈ ਉਹ ਸਾਰੇ ਸਕੂਲ, ਅਧਿਆਪਕ ਤੇ ਉਸ ਤੋਂ ਵੀ ਵੱਧ ਕੇ ਬੱਚੇ ਵਧਾਈ ਦੇ ਪਾਤਰ ਹਨ।।