ਕਾਦੀਆਂ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਦੀਆਂ ਦੇ ਨੇੜਲੇ ਪਿੰਡ ਕੋਟ ਟੋਡਰਮਲ ਚ ਵਿਆਹ ਚ ਸ਼ਾਮਿਲ ਹੋਣ ਲਈ ਇੱਕ ਪਰਿਵਾਰ ਦੇ ਘਰ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸੰਬੰਧ ਚ ਹਰਜੀਤ ਸਿੰਘ ਦੀ ਪਤਨੀ ਨੇ ਦਸਿਆ ਕਿ ਉਹ ਇੱਕ ਵਿਆਹ ਚ ਸ਼ਾਮਿਲ ਹੋਣ ਲਈ 31 ਜਨਵਰੀ ਨੂੰ ਪਿੰਡ ਤੋਂ ਚਲੇ ਗਏ ਸਨ। ਕਲ ਦੇਰ ਰਾਤ ਨੂੰ ਉਹ ਵਾਪਿਸ ਆਪਣੇ ਪਿੰਡ ਕੋਟ ਟੋਡਰਮਲ ਪਹੁੰਚੇ। ਜਦੋਂ ਘਰ ਦੇ ਮੇਨ ਗੇਟ ਦਾ ਤਾਲਾ ਖੋਲਿਆ ਤਾਂ ਅੰਦਰ ਦਾਖ਼ਿਲ ਹੋਣ ਤੇ ਵੇਖਿਆ ਕਿ ਕਮਰਿਆਂ ਚ ਲਗੇ ਤਾਲੇ ਖੁਲੇ ਪਏ ਹਨ। ਜਦੋਂ ਉਨ੍ਹਾਂ ਅੰਦਰ ਜਾਕੇ ਵੇਖਿਆ ਤਾਂ ਐਲ ਸੀ ਡੀ ਗਾਥਇਬ ਸੀ। ਇਸ ਤੋਂ ਬਾਅਦ ਉਹ ਦੂਜੇ ਕਮਰਿਆਂ ਚ ਗਏ ਤਾਂ ਵੇਖਿਆ ਕਿ ਇੱਕ ਅਲਮਾਰੀ ਜਿਸ ਵਿੱਚ ਸੋਨੇ ਦੇ ਗਹਿਨੇ ਰਖੇ ਹੋਏ ਸਨ ਉਹ ਵੀ ਗ਼ਾਇਬ ਪਾਏ ਗਏ। ਚੋਰਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਕਪੜੇ ਖਿਲਰੇ ਪਏ ਸਨ। ਉਨ੍ਹਾਂ ਦਸਿਆ ਕਿ ਲਗਭਗ ਸਾਡੇ ਤਿੰਨ ਲੱਖ ਰੂਪੈ ਦਾ ਨੁਕਸਾਨ ਲੁਟੇਰਿਆਂ ਕੀਤਾ ਹੈ। ਇਸ ਸੰਬੰਧ ਚ ਸਥਾਨਕ ਪੁਲੀਸ ਨੂੰ ਸੂਚਨਾ ਦਿਤੀ ਗਈ। ਜਿਸਤੇ ਸੇਖਵਾਂ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਆਕੇ ਜਾਇਜ਼ਾ ਲਿਆ। ਕੁਝ ਦੂਰੀ ਤੇ ਪੁਲੀਸ ਨੂੰ ਐਲ ਸੀ ਡੀ ਤੂੜੀ ਦੇ ਢੇਰ ਤੋਂ ਪਈ ਹੋਈ ਮਿਲ ਗਈ ਹੈ। ਇਸੇ ਤਰ੍ਹਾਂ ਕੁਝ ਪੁਰਾਣਾ ਸਾਮਾਨ ਵੀ ਮਿਲਿਆ ਹੈ। ਜਦਕਿ ਸੋਨੇ ਦੇ ਗਹਿਨੇ ਅਤੇ ਹੋਰ ਕੀਮਤੀ ਸਾਮਾਨ ਚੋਰ ਆਪਣੇ ਨਾਲ ਲੈ ਗਏ ਹਨ। ਪੁਲੀਸ ਇਸ ਮਾਮਲੇ ਦੀ ਗਰਿਹਾਈ ਨਾਲ ਛਾਨਬੀਨ ਕਰ ਰਹੀ ਹੈ।