ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਲਹਿਰਾ ਦੇ ਮੁਲਾਜ਼ਮ ਦਾ ਦਿਨ-ਦਿਹਾੜੇ ਕਤਲ

ਕਾਤਲ ਕਾਰ ਅਤੇ ਫੋਨ ਲੈ ਕੇ ਹੋਏ ਫਰਾਰ

ਲਹਿਰਾਗਾਗਾ, 4 ਫਰਵਰੀ (ਜਤਿੰਦਰ ਜਲੂਰ)- ਸਥਾਨਕ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਨੌਕਰੀ ਕਰਦੇ ਇੱਕ ਮੁਲਾਜ਼ਮ ਦਾ ਬੀਤੀ ਰਾਤ ਜਾਖਲ ਦੇ ਨਜ਼ਦੀਕ ਤਲਵਾੜਾ ਰੋਡ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਅਤੇ ਸਿਰ ਤੇ ਸੱਟਾਂ ਮਾਰ ਕੇ ਕਤਲ ਕੀਤੇ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਗਮੋਹਨ ਪੁੱਤਰ ਭਗਵੰਤ ਸਿੰਘ ਨੰਬਰਦਾਰ ਵਾਸੀ ਲਹਿਰਾ ਬੀਤੀ ਸ਼ਾਮ ਕਰੀਬ ਪੰਜ ਛੇ ਵਜੇ ਆਪਣੀ ਮਾਤਾ ਦੇ ਲਈ ਹਰਿਆਣਾ ਦੇ ਫਤਿਆਬਾਦ ਵਿਖੇ ਦਵਾਈ ਲੈਣ ਗਿਆ ਸੀ ਪਰ ਉਹ ਦੇਰ ਰਾਤ ਤੱਕ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ । ਜਗਮੋਹਨ ਹਰਿਆਣਾ ਦੇ ਕਸਬਾ ਜਾਖ਼ਲ ਦੇ ਨਜ਼ਦੀਕ ਤਲਵਾੜਾ ਰੋਡ ਉੱਪਰ ਫਾਟਕਾਂ ਦੇ ਨਜ਼ਦੀਕ ਸੜਕ ਉੱਪਰ ਮਿ?ਤਕ ਪਾਇਆ ਗਿਆ । ਮਿ?ਤਕ ਜਗਮੋਹਣ ਦੇ ਸਿਰ ਉਪਰ ਸੱਟਾਂ ਦੇ ਨਿਸ਼ਾਨ ਅਤੇ ਸਰੀਰ ਤੇ ਗੋਲੀ ਲੱਗਣ ਦੇ ਨਿਸ਼ਾਨ ਵੀ ਸਨ। ਕਾਤਲ ਮ੍ਰਿਤਕ ਦੀ ਆਈ ਟਵੰਟੀ ਕਾਰ ਅਤੇ ਫੋਨ ਵੀ ਲੈ ਕੇ ਫਰਾਰ ਹੋ ਗਏ । ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਭੱਲਾ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰੇਗੀ ਅਤੇ ਪੁਲਿਸ ਵੱਲੋਂ ਬਹੁਤ ਬਰੀਕੀ ਨਾਲ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ,ਪੁਲਿਸ ਨੇ ਦਲਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਹਰਿਆਓ ਦੇ ਬਿਆਨਾਂ ਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

Send this to a friend