ਤਰਨਤਾਰਨ, 30 ਜਨਵਰੀ (ਸਿੰਬਲਪ੍ਰੀਤ ਸਿੰਘ ਸਹੋਤਾ) ਐਸ ਐਸ ਪੀ ਧਰੁਵ ਦਹੀਆ ਤਰਨਤਾਰਨ ਵਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਜਗਜੀਤ ਸਿੰਘ ਵਾਲੀਆ ਐੱਸ. ਪੀ. ਡੀ ਤਰਨਤਾਰਨ ਦੀ ਅਗਵਾਈ ਹੇਠ ਜਿਲ੍ਹਾ ਤਰਨਤਾਰਨ ਪੁਲਸ ਨਸ਼ਾ ਤਸਕਰਾਂ ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹਾ ਤਰਨਤਾਰਨ ਪੁਲਸ ਵਲੋਂ ਲਗਾਤਾਰ ਨਸ਼ਾ ਸਮੱਗਲਰਾਂ ਦੀਆ ਜਾਇਦਾਤਾਂ ਨੂੰ ਜਬਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਜਿਲ੍ਹਾ ਪੁਲ ਵਲੋਂ 4 ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਜਬਤ ਕੀਤਾ ਗਿਆ। ਥਾਣਾ ਸਰਹਾਲੀ ਦੀ ਹੱਦ ਚ ਪੈਂਦੇ ਜਗਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੇਰੋ ਥਾਣਾ ਸਰਹਾਲੀ ਦੀ ਕੁਲ 95 ਕਨਾਲ 14 ਮਰਲੇ ਜਮੀਨ ਤੇ 2 ਘਰ, 1 ਫਾਰਚੂਨਰ
ਕਾਰ, 1 ਪੇਲੇਸ ਖਹਿਰਾ ਫਾਰਮ ਨੂੰ ਜਬਤ ਕੀਤਾ ਗਿਆ ਹੈ। ਜਿਸਦੀ ਕੁਲ ਕੀਮਤ 10 ਕਰੋੜ 58 ਲੱਖ 76 ਹਜ਼ਾਰ 392 ਰੁਪਏ ਬਣਦੀ ਹੈ। ਪੁਲਸ ਨੇ ਅਵਤਾਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਸੇਰੋ ਥਾਣਾ ਸਰਹਾਲੀ ਦੀ 56 ਕਨਾਲ 11 ਮਰਲੇ ਜਮੀਨ ਤੇ 1 ਫਾਰਚੂਨਰ ਕਾਰ, 1 ਸਕਾਰਪੀਓ ਕਾਰ ਤੇ ਇਕ ਹੀਰੋ ਹਾਂਡਾ ਮੋਟਰਸਾਈਕਲ ਏਜੰਸੀ ਨੂੰ ਜਬਤ ਕੀਤਾ ਗਿਆ ਹੈ। ਜਿਸਦੀ ਕੁਲ ਕੀਮਤ 1 ਕਰੋੜ, 53 ਲੱਖ 57 ਹਜ਼ਾਰ 530 ਰੁਪਏ ਬਣਦੀ ਹੈ। ਏਸੇ ਤਰ੍ਹਾਂ ਪੁਲਸ ਨੇ ਸਤਨਾਮ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਮਰਹਾਣਾ ਥਾਣਾ ਚੋਹਲਾ ਸਾਹਿਬ ਦੀ 47 ਕਨਾਲ 6 ਮਰਲੇ ਜਮੀਨ ਤੇ ਇਕ ਰਿਹਾਇਸ਼ੀ ਘਰ ਜਬਤ ਕੀਤਾ ਗਿਆ ਹੈ । ਜਿਸਦੀ ਕੁਲ ਕੀਮਤ 2 ਕਰੋੜ 41 ਲੱਖ 20 ਹਜ਼ਾਰ 750 ਰੁਪਏ ਬਣਦੀ ਹੈ। ਏਸੇ ਤਰ੍ਹਾਂ ਗੁਰੇਵਾਲ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਪਿੰਡ ਤੁੰਗ ਥਾਣਾ ਹਰੀਕੇ ਦੇ 2 ਰਿਹਾਇਸ਼ੀ ਘਰ , 1 ਇਨੋਵਾ ਕਾਰ ਤੇ ਇਕ ਟਰੱਕ ਨੂੰ ਜਬਤ ਕੀਤਾ ਗਿਆ ਹੈ।ਜਿਸਦੀ ਕੁਲ ਕੀਮਤ 60 ਲੱਖ 14 ਹਜ਼ਾਰ 16 ਰੁਪਏ ਬਣਦੀ ਹੈ। ਇਹਨਾਂ 4 ਨਸ਼ਾ ਸਮੱਗਲਰਾਂ ਦੀਆ ਜਾਇਦਾਦਾਂ ਦੀ ਕੁਲ ਕੀਮਤ 15 ਕਰੋੜ 13 ਲੱਖ,68 ਹਜਾਰ 688 ਰੁਪਏ ਬਣਦੀ ਹੈ।
ਜ਼ਿਲ੍ਹਾ ਪੁਲਿਸ ਵੱਲੋਂ 4 ਨਸ਼ਾ ਤਸਕਰਾਂ ਦੀ 15 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ



