ਕਰਨ ਢਿੱਲੋਂ ਦੇ ਚੇਅਰਮੈਨ ਬਣਨ ਨਾਲ ਬਰਨਾਲਾ ਜ਼ਿਲ੍ਹੇ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ : ਸੋਨੀ
ਸ਼ੇਰਪੁਰ, 30 ਜਨਵਰੀ (ਹਰਜੀਤ ਕਾਤਿਲ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੱਜੀ ਬਾਂਹ ਮੰਨੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੇ ਨੌਜਵਾਨ ਸਪੁੱਤਰ ਕਰਨਇੰਦਰ ਸਿੰਘ ਢਿੱਲੋਂ ਦੇ ਬਰਨਾਲਾ ਵਿਖੇ ਰੱਖੇ ਤਾਜਪੋਸ਼ੀ ਸਮਾਗਮ ਵਿੱਚ ਕਸਬਾ ਸ਼ੇਰਪੁਰ ਤੋਂ ਨੌਜਵਾਨ ਕਾਂਗਰਸੀ ਆਗੂ ਅਤੇ ਢਿੱਲੋਂ ਪਰਿਵਾਰ ਦੇ ਅਤਿ ਕਰੀਬੀ ਸਤਿੰਦਰਪਾਲ ਸਿੰਘ ਸੋਨੀ ਸ਼ੇਰਪੁਰ ਦੀ ਅਗਵਾਈ ਵਿੱਚ ਇੱਕ ਵੱਡਾ ਜਥਾ ਰਵਾਨਾ ਹੋਇਆ ਤੇ ਬਰਨਾਲਾ ਵਿਖੇ ਇੱਕ ਸਥਾਨਕ ਪੈਲੇਸ ‘ਚ ਰੱਖੇ ਸਮਾਗਮ ਵਿੱਚ ਸਿਰਕਤ ਕੀਤੀ। ਰਵਾਨਾ ਹੋਣ ਤੋਂ ਪਹਿਲਾਂ
ਸਤਿੰਦਰਪਾਲ ਸੋਨੀ ਦੇ ਸ਼ੇਰਪੁਰ ਦਫਤਰ ਵਿਖੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਕਰਨ ਢਿੱਲੋਂ ਦੇ ਅਹੁਦਾ ਸੰਭਾਲਣ ਦੀ ਖੁਸ਼ੀ ਲੱਡੂ ਵੰਡ ਕੇ ਸਾਂਝੀ ਕੀਤੀ ਗਈ। ਇਸ ਮੌਕੇ ਸਤਿੰਦਰਪਾਲ ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ ਤੇ ਮਹਾਰਾਜਾ ਸਾਹਿਬ ਨੇ ਬਰਨਾਲਾ ਜ਼ਿਲ੍ਹੇ ਦੀ ਵਾਗਡੋਰ ਇੱਕ ਨੌਜਵਾਨ ਦੇ ਹੱਥ ਵਿੱਚ ਸੌਂਪ ਕੇ ਇਹ ਸਾਬਿਤ ਕਰ ਦਿੱਤਾ ਹੈ ਕੇ ਉਹ ਪੰਜਾਬ ਦੇ ਯੂਥ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕੇ ਕਰਨ ਢਿੱਲੋਂ ਦੇ ਚੇਅਰਮੈਨ ਬਣਨ ਨਾਲ ਬਰਨਾਲਾ ਜ਼ਿਲ੍ਹੇ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਮਨਦੀਪ ਸਿੰਘ ਬਧੇਸਾ, ਡਾਕਟਰ ਕੇਸਰ ਸਿੰਘ ਦੀਪ, ਨਰੈਣ ਸਿੰਘ ਬਾਜਵਾ, ਨਿਰਮਲਜੀਤ ਸਿੰਘ ਨਿੰਮਾ ਬਾਈ ਸ਼ੇਰਪੁਰ, ਜੰਗ ਸਿੰਘ ਸੂਬੇਦਾਰ, ਪ੍ਰਧਾਨ ਰਵਿੰਦਰ ਅੱਤਰੀ ਪ੍ਰਧਾਨ, ਨੰਬਰਦਾਰ ਮੇਜਰ ਸਿੰਘ ਘਨੌਰੀ, ਪ੍ਰਧਾਨ ਪ੍ਰਗਟਪ੍ਰੀਤ ਸਿੰਘ ਸ਼ੇਰਪੁਰ, ਜਗਤਾਰ ਸਿੰਘ ਤਾਰੀ ਪੰਚ, ਨਿਮੀ ਬਾਜਵਾ, ਗੁਰਮੀਤ ਬਧੇਸ਼ਾ, ਮਿਸਤਰੀ ਸੁਰਿੰਦਰ ਸਿੰਘ, ਮੁਖਤਿਆਰ ਸਿੰਘ ਬਾਜਵਾ, ਸੁਦਾਗਰ ਸਿੰਘ ਦੀਦਾਰਗੜ੍ਹ, ਹਨੀਫ਼ ਖਾਨ ਪੱਤੀ ਖਲੀਲ, ਮਿਸਤਰੀ ਜੀਤ ਸਿੰਘ ਚਾਂਗਲੀ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ।



