ਵਾਸ਼ਿੰਗਟਨ, 7 ਜੂਨ (ਪੀ. ਟੀ)- ਅਮਰੀਕਾ ਨੇ ਚੀਨ ਨੂੰ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਨਾਲ ਬਿਨਾਂ ਸ਼ਰਤ ਗੱਲ ਕਰਨ ਅਤੇ ਉਨ੍ਹਾਂ ਨੀਤੀਆਂ ਦੇ ਹੱਲ ਲਈ ਕਿਹਾ ਹੈ, ਜਿਸ ਨਾਲ ਤਿੱਬਤ ‘ਚ ਤਣਾਅ ਪੈਦਾ ਹੋਇਆ। ਵਿਦੇਸ਼ ਵਿਭਾਗ ਦੀ ਉੱਪ ਬੁਲਾਰਨ ਮੈਰੀ ਹਰਫ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਕਹਿੰਦਾ ਰਿਹਾ ਹੈ ਕਿ ਚੀਨ ਦੇ ਤਿੱਬਤੀ ਖੇਤਰ ‘ਚ ਬਦਤਰ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਉਹ ਕਾਫੀ ਚਿੰਤਤ ਹੈ। ਹਰਫ ਨੇ ਕਿਹਾ ਉਹ ਫਿਰ ਤੋਂ ਚੀਨ ਸਰਕਾਰ ਨਾਲ ਦਲਾਈ ਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧ ਨਾਲ ਬਿਨਾਂ ਕਿਸੇ ਸ਼ਰਤ ਦੇ ਗੱਲ ਕਰਨ ਦੀ ਬੇਨਤੀ ਕਰਦੇ ਹਨ। ਜਿਸ ਨਾਲ ਤਣਾਅ ‘ਚ ਕਮੀ ਆਵੇ। ਨਿਸ਼ਚਿਤ ਤੌਰ ‘ਤੇ ਚੀਨ ਨਾਲ ਉਨ੍ਹਾਂ ਨੀਤੀਆਂ ਨੂੰ ਹੱਲ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਤਿੱਬਤ ਖੇਤਰ ‘ਚ ਤਣਾਅ ਪੈਦਾ ਹੋਇਆ ਅਤੇ ਤਿੱਬਤੀ ਸੰਸਕ੍ਰਿਤੀ ਨੂੰ ਖਤਰੇ ‘ਚ ਪਾਇਆ ਗਿਆ।


