Skip to content
Independent perspectives. Global stories.
BREAKING

ਮਿਸਰ ਵਿਚ ਮੁਸਲਿਮ ਬਰਦਰਹੁੱਡ ਦੇ 10 ਹਮਾਇਤੀਆਂ ਨੂੰ ਮੌਤ ਦੀ ਸਜ਼ਾ

Share this story

ਕਾਹਿਰਾ, 7 ਜੂਨ (ਪੀ. ਟੀ)-ਮਿਸਰ ਦੀ ਇਕ ਅਦਾਲਤ ਨੇ ਅੱਜ ਗੈਰਕਾਨੂੰਨੀ ਸੰਗਠਨ ਮੁਸਲਿਮ ਬਰਦਰਹੁੱਡ ਦੇ 10 ਸਮਰਥਕਾਂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਮੌਤ ਦੀ ਸਜ਼ਾ ਸੁਣਾਈ ਹੈ ਪਰ ਇਸੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਲਹਿਰ ਦੇ ਆਗੂ ਅਤੇ ਦੂਸਰੇ ਸੀਨੀਅਰ ਮੈਂਬਰਾਂ ਦੀ ਸਜ਼ਾ ਨੂੰ ਅੱਗੇ ਪਾ ਦਿੱਤਾ ਹੈ। ਨਿਆਂਇਕ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਨੂੰ ਪਿਛਲੇ ਸਾਲ ਜੁਲਾਈ ਵਿਚ ਫ਼ੌਜ ਵਲੋਂ ਇਸਲਾਮਿਕ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਸੱਤਾ ਤੋਂ ਹਟਾਉਣ ਪਿੱਛੋਂ ਹਿੰਸਾ ਭੜਕਾਉਣ ਅਤੇ ਮੁਜ਼ਾਹਰਿਆਂ ਦੌਰਾਨ ਕਾਹਿਰਾ ਦੀ ਉੱਤਰੀ ਸੜਕ ਨੂੰ ਰੋਕਣ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਹ ਸਾਰੇ ਵਿਅਕਤੀ ਲੁਕੇ ਹੋਏ ਹਨ। ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਇਕ ਬਰਦਰਹੁੱਡ ਗਾਈਡੈਂਸ ਕੌਂਸਿਲ ਦਾ ਇਕ ਮੈਂਬਰ ਰਹਿਮਨ ਅਲ-ਬਾੜ ਵੀ ਹੈ। ਮਿਸਰ ਵਿਚ ਮੌਤ ਦੀ

ਸਜ਼ਾ ਦੀਆਂ ਸਿਫਾਰਸ਼ਾਂ ਦੇਸ਼ ਦੀ ਸਭ ਤੋਂ ਉੱਚੀ ਧਾਰਮਿਕ ਅਥਾਰਟੀ ਮੁਫਤੀ ਨੂੰ ਭੇਜੀਆਂ ਜਾਂਦੀਆਂ ਹਨ। ਅਦਾਲਤ ਉਨ੍ਹਾਂ ਦੀ ਰਾਇ ਨੂੰ ਨਜ਼ਰਅੰਦਾਜ਼ ਵੀ ਕਰ ਸਕਦੀ ਹੈ। ਇਸ ਫ਼ੈਸਲੇ ਖਿਲਾਫ ਅਪੀਲ ਕੀਤੀ ਜਾ ਸਕਦੀ ਹੈ। ਮਾਨਯੋਗ ਜੱਜ ਹਸਨ ਫਰੀਦ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਬਾਰੇ ਫ਼ੈਸਲਾ 5 ਜੁਲਾਈ ਨੂੰ ਸੁਣਾਇਆ ਜਾਵੇਗਾ।

WRITTEN BY