Skip to content
Independent perspectives. Global stories.
BREAKING

ਮੁਜੱਫਰਨਗਰ ਦੰਗਿਆਂ ‘ਚ ਦਿੱਲੀ ਦੇ ਸਿਪਾਹੀ ਦੀ ਸ਼ਮੂਲੀਅਤ

Share this story

ਮੁਜੱਫਰਨਗਰ, 7 ਜੂਨ (ਪੀ. ਟੀ)- ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ. ) ਵਲੋਂ ਮੁਜੱਫਰਨਗਰ ਦੰਗਿਆਂ ‘ਚ ਦਿੱਲੀ ਦੇ ਸਿਪਾਹੀ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਗਿਆ ਹੈ। ਐਸ. ਆਈ. ਟੀ. ਸਰੋਤਾਂ ਮੁਤਾਬਿਕ ਇਹ ਸਿਪਾਹੀ ਦੰਗਿਆਂ ਦੌਰਾਨ ਭਾਹਾਵਡੀ ਪਿੰਡ ‘ਚ ਸਾੜਫੂਕ ਅਤੇ ਲੁੱਟ ਮਚਾਉਣ ਦੀਆਂ ਘਟਨਾਵਾਂ ਵਿਚ ਸ਼ਾਮਲ ਪਾਇਆ ਗਿਆ ਹੈ। ਇਸ ਸਬੰਧ ‘ਚ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਬਾਕੀ ਪੰਜ ਲੋਕਾਂ ਸਮੇਤ ਉਕਤ ਸਿਪਾਹੀ ਦੀ ਘਟਨਾ ਵਿਚ ਸ਼ਮੂਲਿਅਤ ਦਾ ਐਸ. ਆਈ. ਟੀ. ਵੱਲੋਂ ਪਤਾ ਲਗਾਇਆ ਗਿਆ ਹੈ। ਇਹ ਟੀਮ ਦੰਗਿਆਂ ਸਬੰਧੀ ਜਾਂਚ ‘ਚ ਜੁੱਟੀ ਹੋਈ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਉੱਤਰ ਪ੍ਰਦੇਸ਼ ‘ਚ ਮੁਜੱਫਰਨਗਰ ਦੰਗਿਆਂ ‘ਚ 60 ਤੋਂ ਵੱਧ ਲੋਕਾਂ ਦੀ ਜਾਣ ਚਲੀ ਗਈ ਸੀ ਅਤੇ ਬਹੁਤ ਸਾਰੇ ਲੋਕ ਬੇਘਰ ਕਰ ਦਿੱਤੇ ਗਏ ਸਨ।

WRITTEN BY