Skip to content
Independent perspectives. Global stories.
BREAKING

ਕੇਂਦਰ ਨਕਸਲ ਵਿਰੋਧੀ ਰਣਨੀਤੀ ਵਿੱਚ ਵੱਡੀ ਤਬਦੀਲੀ ਕਰਨ ਲੱਗਾ

Share this story

ਨਵੀਂ ਦਿੱਲੀ, 7 ਜੂਨ (ਪੀ. ਟੀ)- ਗ੍ਰਹਿ ਮਤੰਰਾਲੇ ਦੀਆਂ ਲੜੀਵਾਰ ਮੀਟਿੰਗਾਂ ਤੋਂ ਬਾਅਦ ਕੇਂਦਰ ਸਰਕਾਰ ਅੰਦਰੂਨੀ ਸੁਰੱਖਿਆ ਅਤੇ ਖਾਸ ਕਰਕੇ ਮਾਓਵਾਦੀ ਨਕਸਲੀਆਂ ਦੇ ਮੁਕਾਬਲੇ ਲਈ ਰਣਨੀਤੀ ਵਿੱਚ ਵੱਡੀ ਤਬਦੀਲੀ ਕਰਨ ਜਾ ਰਹੀ ਹੈ। ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਿਛਲੇ ਦਿਨੀਂ ਸੈਂਟਰਲ ਆਰਮਡ ਪੁਲਿਸ ਫੋਰਸ (ਸੀ ਏ ਟੀ ਐਫ) ਦੇ ਮੁਖੀਆਂ ਦੀ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਖੇਤਰਾਂ ਅੰਦਰ ਨਵੀਆਂ ਪਹਿਲਕਦਮੀਆਂ ਲੈਣ ਬਾਰੇ ਚਰਚਾ ਕੀਤੀ ਗਈ।  ਇਸ ਵਿਚਾਰ ਚਰਚਾ ਦੌਰਾਨ ਸਰਕਾਰ ਨੇ ਨਕਸਲ ਮੈਨੇਜਮੈਂਟ ਡਵੀਜ਼ਨ ਦਾ ਨਾਮ ਬਦਲ ਕੇ ਹੁਣ ਲੈਫਟ ਵਿੰਗ ਇਸਟਰੀਮ ਇਜ਼ਮ ਡਵੀਜ਼ਨ ਰੱਖਣ ਦਾ ਫੈਸਲਾ ਲਿਆ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਗ੍ਰਹਿ ਮੰਤਰਾਲੇ ਨੇ ‘ਸੁਰੱਖਿਆ ਪਹਿਲਾਂ’ ਦੀ ਪਹੁੰਚ ਨੂੰ ਤਿਆਗ ਕੇ ਮਾਓਵਾਦੀਆਂ ਦਾ ਸਿੱਧਾ ਮੁਕਾਬਲਾ ਕਰਨ ਦਾ ਨਿਰਣਾ ਲਿਆ ਹੈ।

WRITTEN BY