ਪਟਨਾ, 7 ਜੂਨ (ਪੀ. ਟੀ)- ਲੋਕ ਸਭਾ ਚੋਣਾਂ ਤੋਂ ਬਾਅਦ ਬਿਹਾਰ ‘ਚ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਲਈ ਸਭ ਕੁਝ ਠੀਕ ਨਹੀਂ ਚਲ ਰਿਹਾ ਹੈ। ਨਿਤਿਸ਼ ਕੁਮਾਰ ਨੂੰ ਕਦੀ ਰੱਖੜੀ ਬਣਨ ਵਾਲੀ ਪੁਨਮ ਦੇਵੀ ਹੀ ਹੁਣ ਉਨ੍ਹਾਂ ਦੇ ਖਿਲਾਫ ਵਿਰੋਧ ‘ਚ ਖੜੀ ਹੋ ਗਈ ਹੈ। ਜੇ. ਡੀ. ਯੂ. ਦੇ ਅੱਧਾ ਦਰਜਨ ਤੋਂ ਜਿਆਦਾ ਵਿਧਾਇਕਾਂ ਨੇ ਨਿਤਿਸ਼ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅਸੰਤੁਸ਼ਟ ਵਿਧਾਇਕਾਂ ਦੀ ਬੈਠਕ ਪੂਨਮ ਦੇਵੀ ਦੇ ਨਿਵਾਸ ਸਥਾਨ ‘ਤੇ ਹੋਈ। ਅਸੰਤੁਸ਼ਟਾਂ ਦੀ ਵੱਧਦੀ ਗਿਣਤੀ ਇਸ ਮਹੀਨੇ ਨਿਰਧਾਰਿਤ ਰਾਜ ਸਭਾ ਦੀ ਤਿੰਨ ਸੀਟਾਂ ਦੀਆਂ ਚੋਣਾਂ ‘ਚ ਜੇ.ਡੀ. ਯੂ. ਲਈ ਪ੍ਰੇਸ਼ਾਨੀ ਖੜੀ ਕਰ ਸਕਦੀ ਹੈ। ਬਿਹਾਰ ਵਿਧਾਨ ਸਭਾ ‘ਚ ਆਪਣੇ ਮੌਜੂਦਾ 117 ਵਿਧਾਇਕਾਂ ਦੇ ਦਮ ‘ਤੇ ਪਾਰਟੀ ਲਈ ਰਾਜ ਸਭਾ ਦੀਆਂ ਤਿੰਨ ਸੀਟਾਂ ‘ਚ ਜਿੱਤ ਪ੍ਰਾਪਤ ਕਰਨਾ ਮੁਸ਼ਕਿਲ ਨਹੀਂ ਹੈ ਪਰ ਜਿਸ ਤਰ੍ਹਾਂ ਨਾਲ
ਬਾਗੀਆਂ ਦੀ ਗਿਣਤੀ ਵੱਧ ਰਹੀ ਹੈ ਉਸ ਹਾਲਤ ‘ਚ ਕ੍ਰਾਸ ਵੋਟਿੰਗ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।



