ਨਵੀਂ ਦਿੱਲੀ, 6 ਜੂਨ (ਪੀ. ਟੀ)- ਭਾਜਪਾ ਨੇਤਾ ਸੁਮਿੱਤਰਾ ਮਹਾਜਨ ਨੂੰ 16ਵੀਂ ਲੋਕ ਸਭਾ ਲਈ ਸਪੀਕਰ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਸਪੀਕਰ ਅਹੁਦੇ ਦੀ ਚੋਣ ਜਿੱਤ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਦਲਾਂ ਦੇ ਨੇਤਾਵਾਂ ਨੇ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਤੁਰੰਤ ਬਾਅਦ ਸਪੀਕਰ ਦੀ ਚੋਣ ਕਰਾਈ ਗਈ। ਜਿਸ ‘ਚ ਸੁਮਿੱਤਰਾ ਮਹਾਜਨ ਨੂੰ ਨਿਰ ਵਿਰੋਧ ਚੁਣ ਲਿਆ ਗਿਆ।



