Skip to content
Independent perspectives. Global stories.
BREAKING

ਚੰਦਰ ਬਾਬੂ ਨਾਇਡੂ ਨਵੇਂ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਨਿਯੁਕਤ, ਭਲਕੇ ਚੁੱਕਣਗੇ ਸਹੁੰ

Share this story

Page-1_20 ਹੈਦਰਾਬਾਦ, 6 ਜੂਨ (ਪੀ. ਟੀ)- ਆਂਧਰਾ ਪ੍ਰਦੇਸ਼ ਦੇ ਰਾਜਪਾਲ ਈ. ਐਸ. ਐਲ. ਨਰਸਿੰਮਨ ਨੇ ਤੇਲਗੁ ਦੇਸ਼ਮ ਪਾਰਟੀ ਦੇ ਮੁਖੀ ਐਨ. ਚੰਦਰ ਬਾਬੂ ਨਾਇਡੂ ਨੂੰ ਅੱਜ ਨਵੇਂ ਆਂਧਰਾ ਪ੍ਰਦੇਸ਼ ਦਾ ਪਹਿਲਾ ਮੁੱਖ ਮੰਤਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਤੇਦੇਪਾ ਵਿਧਾਇਕਾਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਰਾਜਭਵਨ ‘ਚ ਰਾਜਪਾਲ ਨਾਲ ਮੁਲਾਕਾਤ ਕਰਕੇ ਨਾਇਡੂ ਨੂੰ ਤੇਦੇਪਾ ਦਾ ਵਿਧਾਇਕ ਦਲ ਦਾ ਨੇਤਾ ਚੁਣੇ ਬਾਰੇ ‘ਚ ਸੂਚਿਤ ਕੀਤਾ। ਵਿਧਾਇਕਾਂ ਨੇ ਨਰਸਿੰਮਨ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਨੇਤਾ ਨੂੰ ਸਰਕਾਰ ਬਣਾਉਣ ਲਈ ਰਸਮੀ ਤੌਰ ‘ਤੇ ਸੱਦਾ ਦਿੱਤਾ ਜਾਵੇ। ਉਨ੍ਹਾਂ ਦੇ ਸੁਝਾਅ ‘ਤੇ ਤੇਦੇਪਾ ਨੇ 8 ਜੂਨ ਨੂੰ ਸ਼ਾਮ 7 ਵਜ ਕੇ 27 ਮਿੰਟ ‘ਤੇ ਨਾਗਾਰਜੁਨ ਨਗਰ ‘ਚ ਸਹੁੰ ਚੁੱਕ ਸ

ਮਾਰੋਹ ਦੇ ਬਾਰੇ ‘ਚ ਲਿਖਤੀ ਸੂਚਨਾ ਦਿੱਤੀ। ਇਸ ਦੇ ਆਧਾਰ ‘ਤੇ ਰਾਜਪਾਲ ਨੇ ਪੱਤਰ ਜਾਰੀ ਕਰਕੇ ਨਾਇਡੂ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ।’

WRITTEN BY