ਨਵੀਂ ਦਿੱਲੀ, 6 ਜੂਨ (ਪੀ. ਟੀ)- ਅਮਰੀਕਾ ਦੀ ਨਵੀਂ ਅੰਤਰਿਮ ਰਾਜਦੂਤ ਕੈਥਲਿਨ ਸਟੀਫੇਨਸ ਨੇ ਅੱਜ ਇਥੇ ਅਮਰੀਕੀ ਸਫਾਰਤਖਾਨੇ ‘ਚ ਆਪਣਾ ਕਾਰਜਭਾਰ ਸੰਭਾਲ ਲਿਆ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਅਤੇ ਵਿਸਥਾਰ ਦੇਣ ਦੀ ਦਿਸ਼ਾ ‘ਚ ਕੰਮ ਕਰਨ ਦੀ ਇੱਛੁਕ ਹੈ। ਕੈਥਲਿਨ ਨੇ ਕਿਹਾ ਕਿ ਉਹ ਵਪਾਰ ਅਤੇ ਨਿਵੇਸ਼ ਤੇ ਖੇਤਰੀ ਸੁਰੱਖਿਆ ਅਤੇ ਆਰਥਿਕ ਵਾਧੇ ਨੂੰ ਅੱਗੇ ਲਿਜਾਉਂਦੇ ਹੋਏ ਸਾਂਝੀ ਤਰੱਕੀ ਵਧਾਉਣ ਦੀ ਦਿਸ਼ਾ ‘ਚ ਆਪਣੇ ਭਾਰਤੀ ਸਹਿਯੋਗੀਆਂ ਨਾਲ ਕੰਮ ਕਰਨ ਦੀ ਇੱਛੁਕ ਹੈ।
ਸਟੀਫੇਨਸ ਨੇ ਸਾਬਕਾ ਅਮਰੀਕੀ ਰਾਜਦੂਤ ਨੈਂਸੀ ਪਾਵੇਲ ਦੁਆਰਾ 22 ਮਈ ਨੂੰ ਭਾਰਤ ਛੱਡੇ ਜਾਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ। ਪਾਵੇਲ ਨੇ ਇਸ ਸਾਲ ਮਾਰਚ ‘ਚ ਆਪਣੇ ਕਾਰਜਕਾਲ ਦੀ ਸਮਾਪਤੀ ਦਾ ਐਲਾਨ ਕੀਤਾ ਸੀ।



