ਨਵੀਂ ਦਿੱਲੀ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਤਾਵਰਣ ਸੁਰੱਖਿਆ ‘ਚ ਲੋਕਾਂ ਨਾਲ ਅਮਾਨਤਦਾਰ ਦੇ ਰੂਪ ‘ਚ ਕੰਮ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਖੁਸ਼ੀਆਂ ਨੂੰ ਪੱਕਾ ਕਰਦੇ ਹੋਏ ਮੌਜੂਦਾ ਸਮੇਂ ‘ਚ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਨ ਨੂੰ ਕਿਹਾ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਮੋਦੀ ਨੇ ਕਿਹਾ ਕਿ ਵਾਤਾਵਾਰਣ ਸੁਰੱਖਿਆ ਦੀ ਪ੍ਰਤੀਗਿਆ ਨੂੰ ਦੋਹਰਾਏ ਜਾਣ ਅਤੇ ਪ੍ਰਿਥਵੀ ਨੂੰ ਜ਼ਿਆਦਾ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੀ ਲੋੜ ਹੈ। ਮੋਦੀ ਨੇ ਟਵਿਟ ਕੀਤਾ, ਅਸੀਂ ਅਜਿਹੀ ਸੱਭਿਆਚਾਰ ਦਾ ਹਿੱਸਾ ਬਣ ਕੇ ਖੁਸ਼ ਹਾਂ, ਜਿਥੇ ਵਾਤਾਵਰਣ ਨਾਲ ਸੰਪੂਰਨ ਸਮਰਸਤਾ ਨਾਲ ਜੀਵਨ ਸਾਡੇ ਲੋਕਾਚਾਰ ਦੇ ਕੇਂਦਰ ‘ਚ ਹਨ।
ਮੋਦੀ ਨੇ ਸਾਫ਼ ਸੁਥਰੇ ਅਤੇ ਹਰੇ ਭਰੇ ਵਾਤਾਵਰਣ ਦੀ ਕੀਤੀ ਪੈਰਵੀ



