ਸੰਗਰੂਰ, 5 ਜੂਨ (ਹਸਨਪੁਰੀ)-16ਵੀਂ ਲੋਕ ਸਭਾ ਦੀ ਰਸਮੀ ਤੌਰ ‘ਤੇ ਵੀਰਵਾਰ ਨੂੰ ਹੋਈ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦੀ ਮੈਂਬਰ ਦੇ ਤੌਰ ‘ਤੇ ਸਹੁੰ ਚੁੱਕੀ। ਇਸ ਤੋਂ ਬਾਅਦ ਬਾਕੀ ਮੈਂਬਰਾਂ ਸਮੇਤ ਪੰਜਾਬ ਤੋਂ ਲੋਕ ਸਭਾ ‘ਚ ਗਏ ਆਪ ਦੇ ਉਮੀਦਵਾਰਾਂ ਨੇ ਵੀ ਇਕ-ਇਕ ਕਰਕੇ ਸਹੁੰ ਚੁੱਕੀ।ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਵਦਾਰ ਭਗਵੰਤ ਮਾਨ ਨੇ ਵੀ ਸੰਸਦੀ ਮੈਂਬਰ ਦੇ ਤੌਰ ‘ਤੇ ਸਹੁੰ ਚੁੱਕੀ। ਇਸ ਮੌਕੇ ਭਗਵੰਤ ਮਾਨ ਨੇ ਸਿਰ ‘ਤੇ ਪੱਗ ਬੰਨ੍ਹੀ ਹੋਈ ਸੀ। ਉਨ੍ਹਾਂ ਤੋਂ ਇਲਾਵਾ ਆਪ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਹਰਵਿੰਦਰ ਸਿੰਘ ਖਾਲਸਾ, ਫਰੀਦਕੋਟ ਤੋਂ ਆਪ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਅਤੇ ਪਟਿਆਲਾ ਤੋਂ ਆਪ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਹੁੰ ਚੁੱਕੀ। ਜ਼ਿਕਰਯੋਗ ਹੈ ਭਗਵੰਤ ਮਾਨ ਨੇ ਪਹਿਲਾਂ ਹੀ ਐਲਾਨ ਕਰ
ਦਿੱਤਾ ਸੀ ਕਿ ਉਹ ਦਸਤਾਰ ਸਜਾ ਕੇ ਸੰਸਦ ਜਾਣਗੇ ਅਤੇ ਪੰਜਾਬੀ ‘ਚ ਸਹੁੰ ਚੁੱਕਣਗੇ ਅਤੇ ਅੱਜ ਅਜਿਹਾ ਹੀ ਕਰਕੇ ਉਨ੍ਹਾਂ ਨੇ ਆਪਣੀ ਗੱਲ ਨੂੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਜਿਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ।



