Skip to content
Independent perspectives. Global stories.
BREAKING

ਇੱਕ ਕਾਗਜ਼ ਦਾ ਟੁਕੜਾ ਬਣ ਗਏ ਹਨ ਟਿਊਬਵੈਲ ਕੁਨੈਕਸ਼ਨ !

Share this story

ਮਾਨਸਾ 5 ਜੂਨ (ਜੀਵਨ ਕਰਾਂਤੀ ਭੈਣੀ ਬਾਘਾ)- ਸੂਬਾ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਾਦਾਦ ਵਿੱਚ ਛੋਟੇ ਅਤੇ ਮੱਧ-ਵਰਗੀ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨਾਂ ਲਈ ਵੰਡੇ ਹੋਏ ਡਿਮਾਂਡ-ਨੋਟਿਸ ਮਹਿਜ਼ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਏ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਸੂਬਾ ਕਮੇਟੀ ਮਂੈਬਰ ਸੁਰਮੁਖ ਸਿੰਘ ਸੇਲਬਰ੍ਹਾ ਨੇ ਦੱਸਿਆ ਕਿ ਕਿਸਾਨਾਂ ਵਲੋਂ ਟਿਊਬਵੈਲ ਕੁਨੇੈਕਸ਼ਨਾਂ ਲਈ ਆਪਣੇ ਕਾਗਜ਼ ਤਿਆਰ ਕਰਕੇ ਇਸ ਆਸ ਨਾਂਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫਤਰਾਂ ੱਿਵਚ ਜਮ੍ਹਾਂ ਕਰਵਾਏ ਸਨ ਕਿ ਇਸ ਵਾਰ ਉਨ੍ਹਾਂ ਨੂੰ ਟਿਊਬਵੈਲ ਕੁਨੈਕਸ਼ਨ ਜਰੂਰ ਮਿਲਣਗੇ । ਪਰ ਕਿਸਾਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਜਿਹੜੇ ਕਾਗਜ਼ ਦੇ ਟੁਕੜੇ ਉਨ੍ਹਾਂ ਨੂੰ ਪਕੜਾ ਰਹੀ ਹੈ

ਉਹ ਸਿਰਫ ਵੋਟਾਂ ਲੈਣ ਦਾ ਹੀ ਹਥਕੰਡਾ ਹੈ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਇਸ ਖੁਸ਼ੀ ਵਿੱਚ ਨਵੇਂ ਬੋਰ ਵੀ ਕਰਵਾ ਲਏ ਸਨ ਤਾਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਢਾਈ ਤੇ ਪੰਜ ਏਕੜ ਵਾਲੇ ਮੋਟਰ ਕੁਨੈਕਸ਼ਨ ਉਨ੍ਹਾਂ ਨੂੰ ਮਿਲ ਜਾਣਗੇ ਪਰ ਕਿਸਾਨਾਂ ਨੂੰ ਸਰਕਾਰ ਦੀ ਇਸ ਧੋਖਾ-ਧੜੀ ਦਾ ਉਦੋਂ ਪਤਾ ਲੱਗਾ ਜਦੋਂ ਕਿਸਾਨਾਂ ਨੇ ਪਾਵਰਕਾਮ ਦੇ ਸੰਬੰਧਤ ਦਫਤਰਾਂ ਨਾਲ ਆਪਣੇ ਕੁਨੈਕਸ਼ਨਾਂ ਦੀ ਜਾਣਕਾਰੀ ਬਾਰੇ ਪੁੱਛ ਪੜਤਾਲ ਕੀਤੀ । ਕਿਸਾਨਾਂ ਨੂੰ ਇਹ ਵੀ ਪਤਾ ਲੱਗਾ ਕਿ ਇਹ ਮਹਿਜ਼ ਇੱਕ ਡਰਾਮਾ ਸੀ । ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਬਹੁਤੇ ਕਿਸਾਨਾਂ ਵਲੋਂ ਵਿਆਜ ਤੇ ਰਕਮਾਂ ਲੈ ਕੇ ਡਿਮਾਂਡ ਨੋਟਿਸਾਂ ਦੀਆਂ ਫੀਸਾਂ ਭਰੀਆਂ ਸਨ ਅਤੇ ਉਨ੍ਹਾਂ ਨੂੰ ਦਿਨੌ ਦਿਨ ਵਿਆਜ ਪੈ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੇ ਆਗੂਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਛੇਤੀ ਤੋਂ ਛੇਤੀ ਕਿਸਾਨਾਂ ਨੂੰ ਜਾਂ ਤਾਂ ਮੋਟਰਾਂ ਦੇ ਕੁਨੈਕਸ਼ਨ ਮੁਹਈਆ ਕਰਵਾਵੇ ਜਾਂ ਫਿਰ ਕਿਸਾਨਾਂ ਦੇ ਭਰੇ ਹੋਏ ਪੈਸੇ ਵਿਆਜ ਸਮੇਤ ਵਾਪਸ ਕੀਤੇ ਜਾਣ ਨਹੀਂ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗੀ ਜਿਸਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ

WRITTEN BY