ਨਵੀਂ ਦਿੱਲੀ, 4 ਜੂਨ (ਪੀ.ਟੀ)- ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ 5 ਅਤੇ 6 ਜੁੂਨ, 2014 ਨੂੰ ਪੱਛਮੀ ਬੰਗਾਲ (ਕੋਲਕਾਤਾ) ਦਾ ਦੌਰਾ ਕਰਨਗੇ। ਉਹ ਉਥੇ ਆਚਾਰਿਯ ਸਤੀਸ਼ ਚੰਦਰ ਮੁਖਰਜੀ ਦੀ 150ਵੀਂ ਜਯੰਤੀ ਦੇ ਮੌਕੇ ਉਤੇ ਆਯੋਜਿਤ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਉਹ ਇਸੇ ਦਿਨ ਸਰ ਆਸ਼ੂਤੋਸ਼ ਮੁਖਰਜੀ ਦੀ ਯਾਦ ਵਿੱਚ ਉਨ੍ਹਾਂ ਦੀ 150ਵੀਂ ਜਯੰਤੀ ਦੇ ਮੌਕੇ ਉਤੇ ਭਾਸ਼ਣ ਵੀ ਦੇਣਗੇ। 6 ਜੂਨ, 2014 ਨੂੰ ਦੁਪਹਿਰ ਵੇਲੇ ਰਾਸ਼ਟਰਪਤੀ ਵੀਂ ਦਿੱਲੀ ਵਾਪਸ ਆ ਜਾਣਗੇ।



