ਚੰਡੀਗੜ੍ਹ, 4 ਜੂਨ (ਪੀ. ਟੀ)-ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕੀਤੀ ਸਖਤੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਹੈੱਡਵਾਰਡਰ ਰੈਂਕ ਦੇ ਇਕ ਪੁਲਿਸ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਮੁਲਾਜ਼ਮ ਹੁਣ ਭਵਿੱਖ ਵਿਚ ਕਿਸੇ ਵੀ ਸਰਕਾਰੀ ਅਦਾਰੇ ਵਿਚ ਨੌਕਰੀ ਨਹੀਂ ਕਰ ਸਕੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਜਮੇਰ ਸਿੰਘ ਨਾਂ ਦਾ ਮੁਲਾਜ਼ਮ ਕੇਂਦਰੀ ਜੇਲ੍ਹ ਜਲੰਧਰ (ਐਟ ਕਪੂਰਥਲਾ) ਵਿਚ ਹੈੱਡਵਾਰਡਰ ਦੇ ਅਹੁਦੇ ‘ਤੇ ਤਾਇਨਾਤ ਸੀ ਅਤੇ ਉਸ ਨੇ ਅੰਮ੍ਰਿਤਪਾਲ ਸਿੰਘ ਨਾਂ ਦੇ ਇਕ ਹਵਾਲਾਤੀ ਨੂੰ ਇਕ ਲੱਖ 48 ਹਜ਼ਾਰ ਦੀ ਹੈਰੋਇਨ ਖਰੀਦਣ ‘ਚ ਮਦਦ ਕੀਤੀ ਸੀ। ਤਫਤੀਸ਼ ਦੌਰਾਨ ਅਜਮੇਰ ਸਿੰਘ ਦੋਸ਼ੀ ਪਾਇਆ ਗਿਆ ਅਤੇ ਤਫਤੀਸ਼ੀ ਅਫਸਰ ਨੇ ਆਪਣੀ ਰਿਪੋਰਟ ‘ਚ ਲਿਖਿਆ ਸੀ ਠਅਜਿਹੇ ਕਾਰਨਾਮੇ ਕਾਰਨ
ਸਰਕਾਰ ਅਤੇ ਮਹਿਕਮੇ ਦੀ ਬਦਨਾਮੀ ਹੋਈ ਅਤੇ ਮਹਿਕਮੇ ਦਾ ਅਕਸ ਖਰਾਬ ਹੋਇਆ ਹੈ।ੂ ਉਨ੍ਹਾਂ ਅੱਗੇ ਲਿਖਿਆ ਕਿ ਠਅਜਿਹੇ ਕਰਮਚਾਰੀ ਜੇਲ੍ਹ ਮਹਿਕਮੇ ਦੇ ਨਾਂ ‘ਤੇ ਧੱਬਾ ਹਨ ਇਸ ਲਈ ਅਜਿਹੇ ਕਰਮਚਾਰੀ ਨੂੰ ਜੇਲ੍ਹ ਮਹਿਕਮੇ ‘ਚ ਰੱਖਣਾ ਸਰਕਾਰ ਦੇ ਹਿਤ ਵਿਚ ਨਹੀਂ ਹੋਵੇਗਾ।ੂਇਸ ਸਬੰਧੀ ਸੁਰਿੰਦਰ ਸਿੰਘ, ਪੀ.ਪੀ.ਐਸ, ਸੁਪਰਡੰਟ ਹੈੱਡਕੁਆਟਰ ਜੇਲ੍ਹ ਗੁਰਦਾਸਪੁਰ ਨੇ ਸਮਰੱਥ ਅਥਾਰਟੀ ਹੁੰਦੇ ਹੋਏ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਤੋਂ ਅਜਮੇਰ ਸਿੰਘ ਦੀਆਂ ਸੇਵਾਵਾਂ ਬਰਖਾਸਤ ਕਰਨ ਦੀ ਪ੍ਰਵਾਨਗੀ ਪ੍ਰਾਪਤ ਹੋਣ ‘ਤੇ ਨਿਯਮਾਂ ਅਧੀਨ ਬਰਖਾਸਤ ਕਰਦੇ ਹੋਏ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਇਹ ਡਿਸਮਿਸਲ ਅਜਿਹੀ ਹੋਵੇਗੀ ਕਿ ਕਰਮਚਾਰੀ ਭਵਿੱਖ ਵਿਚ ਕਿਸੇ ਵੀ ਸਰਕਾਰੀ ਅਦਾਰੇ ਵਿਚ ਨੌਕਰੀ ਨਹੀਂ ਕਰ ਸਕੇਗਾ।



