Skip to content
Independent perspectives. Global stories.
BREAKING

ਬਠਿੰਡਾ ‘ਚ ਅੱਤ ਦੀ ਗਰਮੀ ਨਾਲ ਇਕ ਮੌਤ

Share this story

ਬਠਿੰਡਾ, 4 ਜੂਨ (ਪੀ. ਟੀ)-ਬਠਿੰਡਾ ਰੇਲਵੇ ਜੰਕਸ਼ਨ ਦੇ ਪਲੇਟ ਫਾਰਮ ਨੰਬਰ ਇਕ ‘ਤੇ ਸਿਰਸਾ ਤੋਂ ਪਹੁੰਚੀ ਇਕ ਮੁਸਾਫ਼ਿਰ ਰੇਲ ਗੱਡੀ ਦੇ ਡੱਬੇ ਵਿਚ ਗਰਮੀ ਲੱਗਣ ਨਾਲ ਇਕ ਮੁਸਾਫ਼ਿਰ ਦੀ ਬੇਹੋਸ਼ ਹੋਣ ਦੀ ਸੂਚਨਾ ਮਿਲਦਿਆਂ ਹੀ ਸਵੈ-ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਐਂਬੂਲੈਂਸ ਸਮੇਤ ਮੌਕੇ ‘ਤੇ ਪੁੱਜੇ। ਪੀੜਤ ਮੁਸਾਫ਼ਿਰ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਸਤਪਾਲ ਸਿੰਘ (40) ਪੁੱਤਰ ਬਲਕਾਰ ਸਿੰਘ ਵਸਨੀਕ ਭਵਾਨੀਖੇੜਾ (ਹਰਿਆਣਾ) ਵਜੋਂ ਹੋਈ ਜਿਸ ਦੀ ਲਾਸ਼ ਮ੍ਰਿਤਕ ਦੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਪਿਛਲੇ 4 ਦਿਨ ਪਹਿਲਾਂ ਵੀ ਬਠਿੰਡਾ ਰੇਲਵੇ ਸਟੇਸ਼ਨ ‘ਤੇ ਗਰਮੀ ਲੱਗਣ ਨਾਲ ਇਕ ਅਣਪਛਾਤੇ ਰੇਲਵੇ ਮੁਸਾਫ਼ਿਰ ਦੀ ਮੌਤ ਹੋ ਗਈ ਸੀ ਜਿਸ ਦਾ ਅੰਤਿਮ ਸੰਸਕਾਰ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਕਰ ਦਿੱਤਾ।

WRITTEN BY