Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਲੋਕ ਇੱਛਾਵਾਂ ਅਨੁਸਾਰ ਨੀਤੀਆਂ ’ਚ ਬਦਲਾਅ ਕਰੇਗਾ : ਸੁਖਬੀਰ

Share this story

sdf_08 ਜਾਇਦਾਦ ਕਰ ਕੁਲੈਕਟਰ ਰੇਟਾਂ ਦੇ ਬਰਾਬਰ ਨਹੀਂ ਹੋਵੇਗਾਚੰਡੀਗੜ•, 4 ਜੂਨੇ (ਪੀ. ਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਲੋਕ ਇੱਛਾ ਨੂੰ ਜਾਣਕੇ ਉਸ ਅਨੁਸਾਰ ਨੀਤੀਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ, ਜਿਸ ਕਰਕੇ ਜਿਲ•ਾ ਵਾਰ ਮੀਟਿੰਗਾਂ ਕਰਕੇ ਆਗੂਆਂ ਤੇ ਵਰਕਰਾਂ ਕੋਲੋਂ ਫੀਡਬੈਕ ਲਈ ਜਾ ਰਹੀ ਹੈ। ਅੱਜ ਇੱਥੇ ਪਾਰਟੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਮੀਟਿੰਗਾਂ ਜਿੱਥੇ ਪਾਰਟੀ ਵਲੋਂ ਹੇਠਲੇ ਪੱਧਰ ’ਤੇ ਵਰਕਰਾਂ ਕੋਲੋਂ ਫੀਡਬੈਕ ਲੈਣ ਦਾ ਯਤਨ ਹੈ ਉੱਥੇ ਇਸ ਨਾਲ ਪਾਰਟੀ ਵਰਕਰਾਂ ਦੇ ਵਿਚਾਰਾਂ ਨੂੰ ਪੂਰੀ ਤਵੱਜ਼ੋਂ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਵੀ ਹੈ। ਉਨ•ਾਂ ਕਿਹਾ ਕਿ ਫੀਡਬੈਕ ਅਨੁਸਾਰ

ਪ੍ਰਸ਼ਾਸ਼ਕੀ ਸੁਧਾਰ ਕਰਨ ਲਈ ਇਸ ਖੇਤਰ ਦੀ ਪਹਿਚਾਣ ਕੀਤੀ ਗਈ ਹੈ। ਜਾਇਦਾਦ ਕਰ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਇਦਾਦ ਕਰ ਦਾ ਮੁੜ ਜਾਇਜ਼ਾ ਲਿਆ ਜਾ ਰਿਹਾ ਹੈ  ਤੇ ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ ਜਿਸ ਨਾਲ ਜਾਇਦਾਦ ਕਰ ਡੀ.ਸੀ. ਰੇਟਾਂ ਦੇ ਅਨੁਸਾਰ ਨਾ ਹੋਵੇ। ਉਨ•ਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰ੍ਯਾਂ ਨੂੰ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਖੇਤਰ ਵਿਚ ਗਿਰਾਵਟ ਆਉਣ ਕਾਰਨ ਉਹ ਡੀ.ਸੀ. ਰੇਟਾਂ ਮੁੜ ਨਿਰਧਾਰਿਤ ਕਰਨ ਤੇ ਇਸ ਲਈ ਸਾਰੀਆਂ ਸਬੰਧਿਤ ਧਿਰਾਂ ਨਾਲ ਗੱਲਬਾਤ ਕਰਨ।     ਨਸ਼ਿਆਂ ਦੇ ਖਾਤਮੇ ਬਾਰੇ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਉਣ ਲਈ ਵਿਸ਼ੇਸ ਬਜਟ ਅਲਾਟ ਕੀਤਾ ਜਾਵੇਗਾ ਤੇ ਨਸ਼ਾ ਛੁਡਾਊ ਕੇਂਦਰਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਮੀਡੀਆ ਨੂੰ ਸਲਾਹ ਦਿੱਤਾ ਕਿ ਉਹ ਇਸ ਮੁੱਦੇ ਨੂੰ ਲੋੜੋਂ ਜਿਆਦਾ ਉਛਾਲਕੇ ਪੰਜਾਬੀਆਂ ਨੂੰ ਬਦਨਾਮ ਨਾ ਕਰਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਮੁਹਿੰਮ ਵਿੱਢੀ ਗਈ ਹੈ, ਪਰ ਵਿਰੋਧੀਆਂ ਵਲੋਂ ਇਸਨੂੰ  ਸਿਆਸੀ ਰੰਗਤ ਦੇ ਕੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਪੰਜਾਬੀ ਨਸ਼ੇੜੀ ਹਨ, ਜੋ ਕਿ ਮੰਦਭਾਗਾ ਹੈ।  ਇਸ ਮੌਕੇ ਸ. ਬਾਦਲ ਵਲੋਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਤਰਨਤਾਰਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।      

WRITTEN BY