ਅੰਮ੍ਰਿਤਸਰ, 19 ਜੁਲਾਈ (ਜੌਗਿੰਦਰ ਜੌੜਾ)-ਪੰਜਾਬ ਸਰਕਾਰ ਵੱਲੋਂ ਰਾਜ ਦੀ ਆਬੋ-ਹਵਾ ਨੂੰ ਦੁਰਸਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਹਰਾ-ਭਰਾ ਪੰਜਾਬ’ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿਚ ਕਰੀਬ ਕਰੀਬ ਲੱਖ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਅਜੇ ਸਵਾ ਲੱਖ ਬੂਟਾ ਹੋਰ ਲੱਗ ਜਾਣ ਦੀ ਆਸ ਹੈ ਤੇ ਸ਼ਹਿਰ ਵਿੱਚ ਹਰਿਆਲੀ ਨੂੰ ਲੈ ਕੇ ਹਰ ਤਰਾਂ ਦੀ ਕੋਸ਼ਿਸ ਕੀਤੀ ਜਾਵੇਗੀ।

ਸ਼ਹਿਰ ਵਿੱਚ ਕਈ ਜਥੇਬੰਦੀਆ ਵੀ ਬੂਟੇ ਲਗਾਉਣ ਵਿੱਚ ਲੱਗਿਆ ਹੋਇਆ ਹਨ। ਪਰ ਪੰਜਾਬ ਸਰਕਾਰ ਤੇ ਜੰਗਲਾਤ ਵਿੱਭਾਗ ਦਾ ਧਿਆਨ ਸਰਕਾਰੀ ਮੈਡੀਕਲ ਡੈਟਲ ਕਾਲਜ ਦੇ ਵਿੱਚ ਰੁਖਾਂ ਤੇ ਚੱਲੇ ਕੁਹਾੜੇ ਵੱਲ ਕਿਉ ਨਹੀ ਗਿਆ।ਭਗਵਾਨ ਸ਼ਕਤੀ ਸੈਨਾਂ ਦੇ ਮੀਡੀਆ ਸਕੱਤਰ ਸ੍ਰੀ ਨਰਿੰਦਰ ਕੁਮਾਰ ਨੇ ਕਿਹਾ ਕਿ ਮੈਡੀਕਲ ਡੈਟਲ ਕਾਲਜ ਵਿੱਚ ਪ੍ਰਿਸੀਪਲ ਦੇ ਹੁਕਮਾ ਤੇ ਰੁਖਾਂ ਨੂੰ ਕੱਟਿਆ ਜਾ ਰਿਹਾ ਹੈ ਤੇ ਜਦ ਕਿ ਰੁਖਾਂ ਨੂੰ ਬਚਾਉਣ ਲਈ ਜਿੱਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤਰਾਂ ਤਰਾਂ ਦੀ ਮੁਹਿੰਮ ਚਲਾ ਕੇ ਕਰੋੜਾ ਰੁਪਏ ਖਰਚ ਕਰ ਰਹੀ ਹੈ। ਪਰ ਹਰਿਆਲੀ ਦੇ ਦੁਸ਼ਮਣਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀ। ਪਰ ਦੂਸਰੇ ਪਾਸੇ ਡਵੀਜ਼ਨਲ ਜੰਗਲਾਤ ਅਧਿਕਾਰੀ ਸ੍ਰੀ ਐਨ. ਐਸ. Ðਰੰਧਾਵਾ ਇਹ ਪ੍ਰਗਟਾਵਾ ਕਰ ਰਹੇ ਹਨ ਕਿ ਮਾਨਸੂਨ ਦੀ ਆਮਦ ਪਹਿਲਾਂ ਹੋਣ ਕਾਰਨ ਇਹ ਮੁਹਿੰਮ ਜੂਨ ਮਹੀਨੇ ਹੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੀ ਕਰੀਬ 375 ਹੈਕਟੇਅੇਰ ਭੂਮੀ ‘ਤੇ ਪੌਣੇ ਤਿੰਨ ਲੱਖ ਬੂਟੇ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸ਼ੀਸਮ, ਜਾਮਨ, ਅਰਜਨ, ਧਰੇਕ, ਸੁਖਚੈਨ, ਕਦਮ, ਅੰਬ, ਨਿੰਮ, ਸੁਹੰਜਣਾ, ਅਮਲਤਾਸ, ਐਲਸਟੋਨੀਆ ਆਦਿ ਦੇ ਢਾਈ ਲੱਖ ਬੂਟੇ ਲਗਾ ਚੁੱਕੇ ਹਾਂ ਅਤੇ ਕਰੀਬ ਇਕ ਲੱਖ 65 ਹਜ਼ਾਰ ਬੂਟੇ ਉਨ੍ਹਾਂ ਥਾਵਾਂ ‘ਤੇ ਲਗਾ ਰਹੇ ਹਾਂ, ਜਿੱਥੇ ਪਹਿਲਾਂ ਲਗਾਏ ਬੂਟੇ ਮਾਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਗਰੋ ਫਾਰੈਸਟਰੀ ਤਹਿਤ ਲੋਕ ਆਪਣੀਆਂ ਜ਼ਮੀਨਾਂ ‘ਤੇ ਵੀ ਦਰਖਤ ਲਗਾਉਣ ਲੱਗੇ ਹਨ, ਜਿਸ ਲਈ ਅਸੀਂ ਕੋਲਨਲ ਸਫੈਦਾ ਅਤੇ ਸੀਸ਼ਮ ਬਹੁਤ ਹੀ ਘੱਟ ਰੇਟਾਂ ‘ਤੇ ਕਿਸਾਨਾਂ ਨੂੰ ਦੇ ਰਹੇ ਹਾਂ। ਇਸੇ ਤਰਾਂ ਵਧੀਆ ਕਿਸਮ ਦੇ ਪਾਪੂਲਰ ਦੀ 50 ਹਜ਼ਾਰ ਬੂਟਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਅੰਮ੍ਰਿਤਸਰ ਜ਼ਿਲ੍ਹਾ ਬੂਟਾ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਵਿਚ ਰਾਜ ਭਰ ਵਿਚੋਂ ਪਹਿਲੇ ਸਥਾਨ ‘ਤੇ ਰਿਹਾ ਸੀ। ਉਨ੍ਹਾਂ ਦੱਸਿਆ ਕਿ 70 ਪਿੰਡਾਂ ਵਿਚ ਖਾਲੀ ਪਈਆਂ ਥਾਵਾਂ ‘ਤੇ ਬੂਟੇ ਲਗਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ, ਜਿਸ ਲਈ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੌਜ, ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਗੁਰਦੁਆਰੇ, ਮੰਦਰਾਂ ਦੀ ਖਾਲੀ ਪਈ ਕਰੀਬ 50 ਹੈਕਟੇਅਰ ਜ਼ਮੀਨ ‘ਤੇ ਵੀ ਪੌਦੇ ਲਗਾਏ ਜਾਣਗੇ। ਸ. ਰੰਧਾਵਾ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਇਸੇ ਸ਼ੈਸਨ ਦੌਰਾਨ ਕਰੀਬ ਡੇਢ ਲੱਖ ਬੂਟੇ ਮਨਰੇਗਾ ਸਕੀਮ ਤਹਿਤ ਵੱਖ-ਵੱਖ ਪਿੰਡਾਂ ਵਿਚ ਲਗਾਉਣ ਲਈ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਕੋਈ ਵਿਅਕਤੀ ਜਾਂ ਸੰਸਥਾ ਆਪਣੀ ਜ਼ਮੀਨ ‘ਤੇ ਵਿਭਾਗ ਕੋਲੋਂ ਬੂਟੇ ਲਗਵਾ ਸਕਦਾ ਹੈ, ਜਿਸ ਲਈ ਉਸ ਨੂੰ 57 ਰੁਪਏ ਪ੍ਰਤੀ ਬੂਟਾ ਜਮਾ ਕਰਵਾਉਣੇ ਪੈਣਗੇ ਅਤੇ ਵਿਭਾਗ ਇਕ ਸਾਲ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰੇਗਾ। ਸ. ਰੰਧਾਵਾ ਨੇ ਦੱਸਿਆ ਕਿ ਪੌਦੇ ਲਗਾਉਣ ਦੀ ਮੁਹਿੰਮ ਵਿਚ ਗੈਰ ਸਰਕਾਰੀ ਜਥੇਬੰਦੀਆਂ, ਸਕੂਲਾਂ, ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ, ਜਿਨ੍ਹਾਂ ਨੇ ਕਰੀਬ ਤਿੰਨ ਲੱਖ ਬੂਟਿਆਂ ਦੀ ਮੰਗ ਵਿਭਾਗ ਕੋਲ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਐਨ. ਸੀ. ਸੀ. ਅਤੇ ਫੌਜ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਵਿਚ ਚੰਗਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹ ਤਿੰਨ ਵਣ-ਮਹਾਂਉਤਸਵ ਵੀ ਮਨਾ ਚੁੱਕੇ ਹਨ।
ਰੁਖਾਂ ਨੂੰ ਲਗਾਉਣ ਲਈ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਦੂਸਰੇ ਪਾਸੇ ਰੁਖਾਂ ‘ਤੇ ਚੱਲ ਰਿਹਾ ਹੈ ਕੁਹਾੜਾ



