Skip to content
Independent perspectives. Global stories.
BREAKING

ਪੰਜ ਬੋਰੀਆਂ ਚੂਰਾ ਬਰਾਮਦ ਇੱਕ ਕਾਬੂ, ਇੱਕ ਫਰਾਰ

Share this story

ਮੋਗਾ, 19 ਜੁਲਾਈ (ਅਮਰੀਕ ਮੁਦਕਾ)-ਨਾਰਕੋਟਿਕ ਕੰਟਰੋਲ ਸੈਲ ਫਿਰੋਜਪੁਰ ਰੇਜ ਪੁਲਸ ਨੇ ਗਸ਼ਤ ਦੌਰਾਨ ਪਿੰਡ ਰੋਲੀ ਵਿਚੋ 5 ਬੋਰੀਆ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਜਦ ਕਿ ਉਸ ਦਾ ਸਾਥੀ ਪੁਲਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ। ਜਾਨਕਾਰੀ ਅਨੁਸਾਰ ਨਾਰਕੋਟਿਕ ਕੰਟਰੋਲ ਸੈਲ ਫਿਰੋਜਪੁਰ ਰੇਜ ਪੁਲਸ  ਦੇ ਇਸੰਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਰੋਲੀ ਦੀ ਤਰਫ  ਗਸ਼ਤ ਕਰ ਰਹੇ ਸੀ ਜਦ ਉਹ ਪਿੰਡ ਦੀ ਹੱਦ ਕੋਲ ਪੁਜੇ ਤਾ ਸੜਕ ਕਿਨਾਰੇ ਪੰਜ ਬੋਰੀਆ ਰੱਖਕੇ ਦੋ ਵਿਅਕਤੀਆ ਖੜੇ ਸੀ ਪੁਲਸ ਜਦ ਉਹਨਾਂ ਵਿਅਕਤੀਆ ਕੋਲ ਪਹੁੰਚੀ ਤਾ ਇਕ ਵਿਅਕਤੀ ਪੁਲਸ ਨੂੰ ਦੇਖਕੇ ਫਰਾਰ ਹੋ ਗਿਆ ਜਦ ਕਿ ਪੁਲਸ ਨੇ ਮੌਕੇ ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਜਦ ਬੋਰੀਆ ਦੀ ਤਲਾਸ਼ ਲਈ ਤਾ ਉਹਨਾਂ ਵਿਚੋ 180 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਗਿਆ ਪੁਲਸ ਨੇ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਅਤੇ ਫਰਾ ਹੋਏ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਪਿੰਡ ਭੇਖਾ ਦੇ ਰੂਪ ਵੱਜੋ ਹੋਈ । ਨਾਰਕੋਟਿਕ ਕੰਟਰੋਲ ਸੈਲ ਫਿਰੋਜਪੁਰ ਰੇਜ ਪੁਲਸ ਨੇ ਚੂਰਾ ਪੋਸਤ ਨੂੰ ਆਪਣੇ ਕਬਜੇ ਵਿਚ ਲੈਣ ਤੋ ਦੋਨਾ ਵਿਅਕਤੀਆ ਖਿਲਾਫ ਥਾਦਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ।

WRITTEN BY