Skip to content
Independent perspectives. Global stories.
BREAKING

2200 ਨਸ਼ੀਲੀਆਂ ਗੋਲੀਆਂ ਸਣੇ 3 ਕਾਬੂ

Share this story

Page-3_32 ਅੰਮ੍ਰਿਤਸਰ, 31 ਮਈ (ਮਨਪ੍ਰੀਤ ਸਿੰਘ ਮੱਲ੍ਹੀ, ਮਨਿੰਦਰ ਗੋਰੀ)-ਸਰਦਾਰ ਗੁਰਪ੍ਰੀਤ ਸਿੰਘ ਗਿੱਲ ਆਈ.ਪੀ.ਐੱਸ., ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਸ੍ਰੀ ਰਾਜੇਸ਼ਵਰ ਸਿੰਘ ਸਿੱਧੂ, ਐੱਸ.ਪੀ. (ਡੀ) ਅੰਮ੍ਰਿਤਸਰ ਦਿਹਾਤੀ ਦੀ ਯੋਗ ਅਗਵਾਈ ਹੇਠ ਐੱਸ.ਆਈ. ਸੰਜੀਵ ਕੁਮਾਰ, ਇੰਚਾਰਜ ਐਂਟੀ ਨਾਰਕੌਟਿਕ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਗਸ਼ਤਾਂ ਤੇ ਨਾਕੇਬੰਦੀ ਦੌਰਾਨ ਗੁਰਜੀਤ ਸਿੰਘ ਉਰਫ ਗੀਤੂ ਪੁੱਤਰ ਕਾਬਲ ਸਿੰਘ ਜੱਟ ਵਾਸੀ ਲਾਹੌਰੀ ਮੱਲ, ਥਾਣਾ ਘਰਿੰਡਾ ਨੂੰ ਮੋਟਰ ਸਾਈਕਲ ਤੇ ਆਉਂਦੇ ਨੂੰ ਕਾਬੂ ਕਰਕੇ ਉਸ ਪਾਸੋਂ 700 ਗੋਲੀਆਂ ਮੈਕਰੋਲਿਟ ਬਰਾਮਦ ਕਰਕੇ ਮੁਕੱਦਮਾ ਨੰਬਰ 111 ਮਿਤੀ: 30-5-2014 ਜੁਰਮ 21/22-61-85 ਐੱਨ.ਡੀ.ਪੀ.ਐੱਸ. ਐਕਟ ਥਾਣਾ ਘਰਿੰਡਾ, ਐੱਸ.ਆਈ.

ਗੁਰਮੇਲ ਸਿੰਘ ਐਂਟੀ ਨਾਰਕੌਟਿਕ ਸੈਲ ਵੱਲੋਂ ਦਰਜ਼ ਕੀਤਾ ਗਿਆ ਹੈ।ਅੱਜ ਮਿਤੀ: 31-5-2014 ਨੂੰ ਐਂਟੀ ਨਾਰਕੌਟਿਕ ਸਟਾਫ ਦੇ ਏ.ਐਸ.ਆਈ. ਬਲਜਿੰਦਰ ਸਿੰਘ ਵੱਲੋਂ ਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਵਰਨ ਸਿੰਘ ਸਾਂਸੀ ਵਾਸੀ ਬਰਾੜ, ਥਾਣਾ ਲੋਪੋਕੇ ਨੂੰ ਕਾਬੂ ਕਰਕੇ ਉਸ ਪਾਸੋਂ 500 ਗੋਲੀਆਂ ਮੈਕਰੋਲਿਟ ਅਤੇ 500 ਕੈਪਸੂਲ ਪਾਰਵਨ ਸਪਾਸ ਬਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 107 ਮਿਤੀ: 31-5-2014 ਜੁਰਮ 21/22-61-85 ਐਨ.ਡੀ.ਪੀ.ਐਸ. ਐਕਟ ਥਾਣਾ ਲੋਪੋਕੇ ਵਿਖੇ ਦਰਜ਼ ਕਰਵਾਇਆ। ਇਸੇ ਤਰ੍ਹਾਂ ਐਸ.ਆਈ. ਅਸ਼ਵਨ. ਕੁਮਾਰ ਐਂਟੀ ਨਾਰਕੌਟਿਕ ਸਟਾਫ ਵੱਲੋਂ ਗਸ਼ਤ ਅਤੇ ਤਾਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਲੋਪੋਕੇ ਵਿੱਚ ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਕੌਮ ਤਰਖਾਣ ਵਾਸੀ ਬਰਾੜ, ਥਾਣਾ ਲੋਪੋਕੇ ਨੂੰ ਕਾਬੂ ਕਰਕੇ ਉਸ ਪਾਸੋਂ 500 ਗੋਲੀਆਂ ਮੈਕਰੋਲਿਟ ਬਰਾਮਦ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 108 ਮਿਤੀ: 31-5-2014 ਜੁਰਮ 21/22-61-85 ਐਨ.ਡੀ.ਪੀ.ਐਸ. ਐਕਟ ਥਾਣਾ ਲੋਪੋਕੇ ਵਿਖੇ ਦਰਜ਼ ਕਰਵਾਇਆ। ਐੱਸ.ਐੱਸ.ਪੀ. ਸਾਹਿਬ ਅੰਮ੍ਰਿਤਸਰ ਦਿਹਾਤੀ ਵੱਲੋ- ਪ੍ਰੈਸ ਨੂੰ ਇਹ ਵੀ ਦੱਸਿਆ ਗਿਆ ਕਿ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਖਤਮ ਕਰਨ ਤੱਕ ਇਹ ਮੁਹਿੰਮ ਜਾਰੀ ਰਹੇਗੀ ਅਤੇ ਪਬਲਿਕ ਨੂੰ ਇਸ ਮੁਹਿੰਮ ਵਿੱਚ ਪੁਲਿਸ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ।

WRITTEN BY