ਨਵੀਂ ਦਿੱਲੀ, 31 ਮਈ (ਪੀ.ਟੀ.)-ਸ਼ਹਿਰੀ ਵਿਕਾਸ ਮੰਤਰਾਲਾ ਨੇ ਕਰੀਬ 55 ਸਾਬਕਾ ਕੇਂਦਰੀ ਮੰਤਰੀਆਂ ਨੂੰ 26 ਜੂਨ ਤੱਕ ਆਪਣੇ ਸਰਕਾਰੀ ਬੰਗਲਿਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ ਤਾਂ ਜੋ ਨਵੇਂ ਮੰਤਰੀ ਉਨ੍ਹਾਂ ਵਿਚ ਰਹਿਣ ਲਈ ਆ ਸਕਣ। ਸੂਤਰਾਂ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਅਸਟੇਟ ਨੇ ਇਨ੍ਹਾਂ ਸਾਬਕਾ ਮੰਤਰੀਆਂ ਨੂੰ 26 ਜੂਨ ਤੱਕ ਬੰਗਲਿਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਯੂ. ਪੀ. ਏ. ਸਰਕਾਰ ’ਚ 70 ਮੰਤਰੀ ਸਨ, ਜਿਨ੍ਹਾਂ ’ਚ ਕੁਝ ਚੋਣ ਜਿੱਤ ਗਏ ਪਰ ਕਈ ਲੋਕ ਸਭਾ ਚੋਣ ਹਾਰ ਗਏ ਹਨ, ਜੋ ਚੋਣ ਹਾਰ ਗਏ ਹਨ ਉਨ੍ਹਾਂ ਤੋਂ 26 ਜੂਨ ਤੱਕ ਬੰਗਲੇ ਨੂੰ ਖਾਲੀ ਕਰਵਾਏ ਜਾਣਗੇ।



