April 24, 2026 8:39 am

ਮਲਸੀਆਂ ਦੇ ਕਾਰ ਬਾਜ਼ਾਰ ‘ਚ ਲੱਗੀ ਅੱਗ

6 ਕਾਰਾਂ, 30 ਹਜ਼ਾਰ ਦੀ ਨਕਦੀ, 15ਐਲ.ਸੀ.ਡੀ ਤੇ 50 ਵਾਟਰ ਫਿਲਟਰ ਸੜ ਕੇ ਸੁਆਹ

ਸ਼ਾਹਕੋਟ, 28 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਬੀਤੀ ਰਾਤ ਮਲਸੀਆਂ ਦੀ ਇੱਕ ਕਾਰ ਹੈਲਪਲਾਈਨ ਨੂੰ ਅੱਗ ਲੱਗਣ ਨਾਲ 6 ਕਾਰਾਂ, ਕਈ ਐੱਲ.ਸੀ.ਡੀ,ਵਾਟਰ ਫਿਲਟਰ (ਆਰ. ਓ) ਅਤੇ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਗੁਰੂ ਕ੍ਰਿਪਾ ਕਾਰ ਹੈਲਪਲਈਨ ਮਲਸੀਆਂ ਦੇ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਚੌਕੀ ਮਲਸੀਆਂ ਦੇ ਮੁਲਾਜਮ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਪਤਾ ਲੱਗਣ ਤੋਂ ਬਾਅਦ ਉਨ੍ਹਾਂ ਤੁਰੰਤ ਫਾਇਰ ਬਿਰਗੇਡ ਨਕੋਦਰ ਦਫਤਰ ਫੋਨ ਕੀਤਾ। ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਕਈ ਘੰਟੇ ਦੀ ਮੁਸੱਕਤ ਕਰਕੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਅਚਾਂਨਕ ਲੱਗੀ ਅੱਗ ਨਾਲ ਉਨ੍ਹਾਂ ਦੀ ਦੁਕਾਨ ਦੇ ਅੰਦਰ ਖੜ੍ਹੀਆਂ 6 ਕਾਰਾਂ,15 ਐਲ.ਸੀ.ਡੀ,50 ਵਾਟਰ ਫਿਲਟਰ ਅਤੇ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਪ੍ਰਕਾਰ ਉਨ੍ਹਾਂ ਦਾ ਅੰਦਾਜਨ ਕੁਲ 18 ਲੱਖ ਰੁਪਏ ਦਾ ਕੁਲ ਨੁਕਸਾਨ ਹੋ ਗਿਆ ਹੈ।ਪੁਲੀਸ ਚੌਕੀ ਮਲਸੀਆਂ ਦੇ ਇਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੱਸ ਅੱਡਾ ਮਲਸੀਆਂ ਵਿਖੇ ਨਾਕਾ ਲਗਾਇਆ ਹੋਇਆ ਸੀ। ਉਨ੍ਹਾਂ ਜਦੋਂ ਉਕਤ ਦੁਕਾਨ ਵਾਲੇ ਪਾਸੇ ਧੂਆਂ ਨਿਕਲਦਾ ਦੇਖਿਆ ਤਾਂ ਉਥੇ ਪਹੁੰਚ ਕੇ ਅੱਗ ਲੱਗੀ ਦੇਖੀ।ਇਸਤੋਂ ਬਾਅਦ ਉਨ੍ਹਾਂ ਤੁਰੰਤ ਇਸ ਬਾਰੇ ਮਾਲਕ ਨੂੰ ਸੂਚਿਤ ਕੀਤਾ। ੁਨ੍ਹਾਂ ਅੱਗ ਤੇ ਕਾਬੂ ਪਾਉਣ ਦੀਆਂ ਕੋਸਿਸ ਵੀ ਕੀਤੀ। ਪਰ ਅੱਗ ਦਾ ਪਰਕੋਪ ਜਿਆਦਾ ਹੋਣ ਕਾਰਣ ਉਹ ਕਾਮਯਾਬ ਨਾ ਹੋ ਸਕੇ। ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਹੀ ਅੱਗ ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

Send this to a friend