April 24, 2026 8:39 am

ਸਕੂਲ ਦੀ ਜ਼ਮੀਨ ਤੋਂ ਕਬਜਾ ਛਡਾਉਣ ਲਈ ਬੋਹਾ ਸੰਘਰਸ਼ ਕਮੇਟੀ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਜਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ

ਬੋਹਾ, 28 ਨਵੰਬਰ(ਸੰਤੋਖ ਸਿੰਘ ਸਾਗਰ)- ਸਕੂਲ ਬਚਾਓ-ਬੇਟੀ ਪੜ੍ਹਾਓ ਸੰਘਰਸ਼ ਕਮੇਟੀ ਅਤੇ 9 ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਬੋਹਾ ਦੇ ਸਰਕਾਰੀ ਸਕੈਂਡਰੀ ਕੰਨਿਆਂ ਸਕੂਲ ਦੀ ਜਗ੍ਹਾ ਤੋਂ ਨਜਾਇਜ ਕਬਜ਼ਾ ਹਟਾਉਣ ਲਈ ਮਾਨਸਾ ਜਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ। ਸੀ.ਪੀ.ਐੱਮ.ਐੱਲ. ਲਿਬਰੇਸ਼ਨ ਪਾਰਟੀ ਦੇ ਕੇਂਦਰੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਆਲ ਇੰਡੀਆ ਸੈਂਟਰਲ ਕੋਂਸਲ ਆਫ ਟਰੇਡ ਯੂਨੀਅਨ ਦੇ ਜਿਲ੍ਹਾ ਕਨਵੀਨਰ ਕਾਮਰੇਡ ਅਮਰੀਕ ਸਮਾਓ, ਭੱਠਾ ਮਜਦੂਰ ਯੂਨੀਅਨ ਏਕਟੂ ਦੇ ਜਿਲ੍ਹਾ ਆਗੂ ਕਾਮਰੇਡ ਜੀਤ ਬੋਹਾ, ਲਾਲ ਝੰਡਾ ਮਿਡ-ਡੇ-ਮੀਲ ਯੂਨੀਅਨ ਦੇ ਜਿਲਾ ਪ੍ਰਧਾਨ ਕਾਮਰੇਡ ਸੁਖਵਿੰਦਰ ਬੋਹਾ, ਪੰਜਾਬ ਫੋਟੋਗ੍ਰਾਫਰ ਐਸ਼ੋਸੀਏਸ਼ਨ ਦੇ ਬੋਹਾ ਇਕਾਈ ਪ੍ਰਧਾਨ ਸੰਤੋਖ ਸਿੰਘ, ਆਰ.ਐੱਮ.ਪੀ.ਆਈ. ਦੇ ਜਿਲ੍ਹਾ ਆਗੂ ਅਮਰੀਕ ਫਫੜੇ, ਸੀ.ਪੀ.ਆਈ. ਦੇ ਜਿਲਾ ਆਗੂ ਦਰਸ਼ਨ ਢਿੱਲੋਂ, ਆਇਸਾ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੰਦਗੜ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਹਰਜਿੰਦਰ ਮਾਨਸ਼ਾਹੀਆ ਅਤੇ ਸਕੂਲ ਬਚਾਓ-ਬੇਟੀ ਪੜ੍ਹਾਓ ਸੰਘਰਸ਼ ਕਮੇਟੀ ਬੋਹਾ ਦੇ ਆਗਆਂ ਨੇ ਪਹਿਲਾਂ ਮਾਨਸਾ ਜਿਲ੍ਹੇ ਦੇ ਪੁਲਿਸ ਮੁਖੀ ਡਾ. ਸ਼੍ਰੀ ਨਰਿੰਦਰ ਭਾਰਗਵ ਜੀ ਨੂੰ ਮੰਗ ਪੱਤਰ ਦਿੱਤਾ ਕਿ ਸਕੂਲ ਦੀ ਜਗ੍ਹਾ ਦਾ ਸਰਕਾਰੀ ਰਜਿਸਟਰੀ ਅਨੂਸਾਰ 220 ਫੁੱਟ ਮੇਨ ਸ਼ੜਕ ਰਤੀਆ-ਬੋਹਾ ਉੱਪਰ ਤਰਤੀਮਾਂ ਕੱਟਿਆ ਹੋਇਆ ਹੈ ਅਤੇ ਇਸ ਜਗਾ ਤੇ ਭੂਮਾਫੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਸਮੂਹ ਆਗੂਆਂ ਨੇ ਬੇਨਤੀ ਕੀਤੀ ਕਿ ਧਰਮ ਦੇ ਕੰਮ ਵਿੱਚ ਸਾਡਾ ਸਾਥ ਦਿਓ ਜੀ। ਇਸ ਦੇ ਜਵਾਬ ਵਿੱਚ ਮਾਨਯੋਗ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਜੀ ਨੇ ਕਿਹਾ ਕਿ ਸਿੱਖਿਆ ਮਹਿਕਮੇ ਤੋਂ ਜਾ ਫਿਰ ਕੋਰਟ ਦੇ ਆਡਰਜ਼ ਦੀ ਇੱਕ ਕਾਪੀ ਮੈਨੂੰ ਦਿੱਤੀ ਜਾਵੇ ਅਤੇ ਮੈਂ ਇਹਨਾਂ ਆਰਡਰਾਂ ਅਨੁਸਾਰ ਸਕੂਲ ਦੀ ਜਗ੍ਹਾ ਨੂੰ ਜਲਦ ਹੀ ਖਾਲੀ ਕਰਾ ਦੇਵਾਂਗਾ ਅਤੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਸਰਕਾਰੀ ਜਮੀਨ ਤੇ ਕਬਜਾ ਕਰਨ ਵਾਲਾ ਹੋਵੇ ਜਾ ਹੋਰ ਕਿਸੇ ਕਿਸਮ ਨਾਲ ਕਨੂੰਨ ਦੀ ਉਲੰਘਣਾ ਕਰਨ ਵਾਲਾ ਹੋਵੇ, ਉਹਨਾਂ ਨੂੰ ਕਨੂੰਨ ਕਦੇ ਵੀ ਨਹੀ ਬਖਸ਼ੇਗਾ। ਉਸ ਤੋਂ ਬਾਅਦ ਮਾਨਸਾ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਪੀ.ਸੀ.ਐੱਸ. ਨੂੰ ਸਮੂਹ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਸਕੂਲ ਬਚਾਓ-ਬੇਟੀ ਪੜ੍ਹਾਓ ਸੰਘਰਸ਼ ਕਮੇਟੀ ਆਗੂ ਮਿੱਠੂ ਸਿੰਘ ਖਾਲਸਾ, ਸਾਬਕਾ ਸਰਪੰਚ ਭੋਲਾ ਸਿੰਘ ਨਰਸੋਤ, ਸਾਬਕਾ ਸਰਪੰਚ ਮਹਿੰਦਰ ਸਿੰਘ ਕਾਕੂ, ਸਮਾਜ ਸੇਵੀ ਸੁਰਿੰਦਰ ਕੁਮਾਰ ਮੰਗਲਾ, ਸਮਾਜ ਸੇਵੀ ਮੇਵਾ ਸਿੰਘ, ਦੇਸ ਪਾਲ ਸਿੰਘ, ਲਾਟ ਸਿੰਘ ਪਹਿਲਵਾਨ, ਰੂੜਾ ਸਿੰਘ ਗਾਦੜਪੱਤੀ ਆਦਿ ਨੇ ਇੱਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਲੜਕੀਆਂ ਦੇ ਸਕੂਲ ਦੀ ਜਗ੍ਹਾ ਤੋਂ ਭੂਮਾਫੀਆਂ ਦਾ ਕਬਜਾ ਛਡਾਕੇ ਜਗ੍ਹਾ ਸਕੂਲ ਦੇ ਹਵਾਲੇ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਸਮੂਹ ਜਥੇਬੰਦੀਆਂ ਦੇ ਆਗੂਆਂ ਅਤੇ ਸਕੂਲ ਬਚਾਓ-ਬੇਟੀ ਪੜ੍ਹਾਓ ਸੰਘਰਸ਼ ਕਮੇਟੀ ਬੋਹਾ ਦੇ ਆਗਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਸਹੀ ਜਾਂਚ ਪੜਤਾਲ ਬੁਢਲਾਡਾ ਦੇ ਐੱਸ.ਡੀ.ਐੱਮ ਸ਼੍ਰੀ ਅਦਿਤਿਆ ਡੇਚਲਵਾਲ ਕਰ ਰਹੇ ਹਨ, ਉਹਨਾਂ ਦੇ ਫੈਂਸਲੇ ਅਨੂਸਾਰ ਅਤੇ ਕੋਰਟ ਦੇ ਫੈਸਲੇ ਅਨੂਸਰ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਗੂਆਂ ਅਤੇ ਸੰਘਰਸ਼ ਕਮੇਟੀ ਬੋਹਾ ਦੇ ਆਗਆਂ ਨੇ ਜਿਲ੍ਹਾ ਉੱਚ ਅਧਿਕਾਰੀਆਂ ਤੋਂ ਸਹਿਯੋਗ ਮਿਲਣ ਦੀ ਆਸ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

Send this to a friend