April 23, 2026 12:26 am

ਜਲੰਧਰ ਸੀ.ਆਈ.ਏ. ਸਟਾਫ਼ ਦਿਹਾਤੀ ਵੱਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ

ਜਲੰਧਰ, 25 ਨਵੰਬਰ (ਰਾਜੂ ਸੇਠ)- ਨਸ਼ਾ ਤਸਕਰਾਂ ਤੇ ਨੱਥ ਪਾਉਂਦਿਆਂ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ.ਸ਼੍ਰੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਨੂੰ ਜੋਣਕਰੀ ਦੇਂਦਿਆਂ ਦੱਸਿਆ ਕਿ ਮੁਕੱਦਮਾ ਨੰਬਰ 88,ਮਿਤੀ 25/06/19 ਅ/ਧ 15 ਐਨ.ਡੀ.ਪੀ.ਐੱਸ ਐਕਟ ਥਾਣਾ ਕਰਤਾਰਪੁਰ ਦਰਜ਼ ਹੋਇਆ ਸੀ,ਜਿਸ ਵਿੱਚ 2 ਦੋਸ਼ੀ ਭਜਨ ਲਾਲ ਅਤੇ ਸੰਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕਰਕੇ ਟਰੱਕ ਨੰਬਰ ਐਚ.ਪੀ.38.ਐੱਫ-2852 ਦੇ ਫ਼ਰਸ਼ ਵਿੱਚ ਸਪੈਸ਼ਲ ਬਣੇ ਹੋਏ ਕੈਬਿਨ ਵਿਚੋਂ 400 ਕਿਲੋ ਡੋਡੇਚੂਰਾ ਪੋਸਤ ਬਰਾਮਦ ਕੀਤੇ ਸਨ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਸੀ ਕਿ ਇਹ ਡੋਡੇ ਚੂਰਾਪੋਸਤ ਗੁਰਦਿੱਤ ਸਿੰਘ ਉਰਫ਼ ਗੀਟਾ ਤੇ ਉਸਦੇ ਭਾਈਵਾਲ ਪ੍ਰਮਾਤਮਾ ਸਿੰਘ ਪੁੱਤਰ ਜਗੀਰ ਸਿੰਘ ਵਾਸੀਅਨ ਸੇਚਾ,ਥਾਣਾ ਸੁਲਤਾਨਪੁਰ ਲੋਧੀ,ਜ਼ਿਲਾ ਕਪੂਰਥਲਾ ਦੇ ਸਨ.ਜਿਨ੍ਹਾਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਸੀ.ਜੋ ਇਸ ਮੁਕੱਦਮੇ ਵਿੱਚ ਭਗੌੜੇ ਚਲੇ ਆ ਰਹੇ ਸਨ ਅਤੇ ਮੁਕੱਦਮਾ ਨੰਬਰ 158 ਮਿਤੀ 22/06/2015 ਅ/ਧ 15 ਐਨ.ਡੀ.ਪੀ.ਐੱਸ ਐਕਟ ਥਾਣਾ ਸ਼ਾਹਕੋਟ ਵਿੱਚ ਅਨਵਰ ਪੁੱਤਰ ਸ਼ਿੰਦਰਪਾਲ,ਬਲਬੀਰ ਸਿੰਘ ਉਰਫ ਬੀਰਾ,ਦਲਜੀਤ ਸਿੰਘ ਪੁੱਤਰ ਮਨਸ਼ਾ ਸਿੰਘ ਦੇ ਕਬਜ਼ੇ ਵਿੱਚੋਂ ਇੱਕ ਟਰੱਕ ਨੰਬਰ ਆਰ.ਜੇ-13-ਜੇ.ਏ-3076 ਅਤੇ ਇੱਕ ਸਵਿਫਟ ਕਾਰ ਨੰਬਰ ਪੀ.ਬੀ.-02-ਬੀ.ਐਮ-0913 ਵਿਚੋਂ 648 ਕਿਲੋਗ੍ਰਾਮ ਡੋਡੇ ਚੁਰਾਪੋਸਤ ਬਰਾਮਦ ਕੀਤੇ ਸੀ.ਜਿਨ੍ਹਾਂ ਨੇ ਦੌਰਾਨ ਪੁਛਗਿੱਛ ਇੰਕਸ਼ਾਫ ਕੀਤਾ ਸੀ ਕਿ ਇਹ ਡੋਡੇ ਚੂਰਾਪੋਸਤ ਗੁਰਦਿੱਤ ਸਿੰਘ ਉਰਫ ਗੀਟਾ ਅਤੇ ਲਖਵੀਰ ਸਿੰਘ ਦੇ ਸਨ.ਜੋ ਇਸ ਮੁਕੱਦਮਾ ਵਿੱਚ ਮੁਜ਼ਰਿਮ ਇਸ਼ਤਿਹਾਰੀ ਘੋਸ਼ਿਤ ਕੀਤੇ ਗਏ ਸਨ.ਜੋ ਇਹ ਤਿੰਨੇ ਦੋਸ਼ੀ ਮੁਕਦਮਾ ਵਿੱਚ ਸਜ਼ਾ ਹੋ ਚੁੱਕੇ ਹਨ.ਲਖਵੀਰ ਸਿੰਘ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ,ਜੋ ਮੁਕੱਦਮਾ ਜੇਰੇ ਸਮਾਇਤ ਅਦਾਲਤ ਹੈ.ਗੁਰਦਿੱਤ ਸਿੰਘ ਉਰਫ ਗੀਟਾ ਵਾਸੀ ਸੇਚਾ ਥਾਣਾ ਸੁਲਤਾਨਪੁਰ ਲੋਧੀ,ਜ਼ਿਲਾ ਕਪੂਰਥਲਾ ਦੇ ਕਬਜੇ ਵਿਚੋਂ 54 ਕਿਲੋ ਡੋਡੇਚੂਰਾ ਪੋਸਤ,9 ਲੱਖ ਰੁਪਏ ਭਾਰਤੀ ਕਰੰਸੀ(ਡਰੱਗ ਮਨੀ)ਸਮੇਤ ਇੰਨੋਵਾ ਕਾਰ ਬਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 193 ਮਿਤੀ 22/11/19 ਜੁਰਮ 15/25-ਐਨ.ਡੀ.ਪੀ.ਐੱਸ ਐਕਟ ਥਾਣਾ ਕਰਤਾਰਪੁਰ ਦਰਜ਼ ਕਰਕੇ ਗ੍ਰਿਫਤਾਰ ਕੀਤਾ ਸੀ.ਜਿਸਨੇ ਦੌਰਾਨ ਪੁੱਛਗਿੱਛ ਇੰਕਸ਼ਾਫ ਕੀਤਾ ਸੀ ਉਸਨੇ ਡੋਡੇਚੂਰਾ ਪੋਸਤ ਦੇ ਧੰਦੇ ਤੋਂ ਕਮਾਏ ਪੈਸਿਆਂ ਨਾਲ ਟਰੱਕ ਬਣਾਏ ਸਨ.ਜਿਨ੍ਹਾਂ ਵਿੱਚੋ ਟਰੱਕ ਤੇ ਕਾਰ ਥਾਣਾ ਸ਼ਾਹਕੋਟ ਵਿੱਚ ਫੜਿਆ ਗਿਆ ਸੀ।

Send this to a friend