April 23, 2026 12:26 am

ਲੁਧਿਆਣਾ ਸੀ ਆਈ ਏ 2 ਟੀਮ ਵੱਲੋਂ ਘਰ ‘ਚ ਰੇਡ ਮਾਰ 100 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 25 ਨਵੰਬਰ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਟੀਮ ਨੇ ਨਿਊ ਕੁੰਦਨਪੁਰੀ ਇਲਾਕੇ ਚ ਇਕ ਘਰ ਚ ਛਾਪੇਮਾਰੀ ਦੌਰਾਨ ਸਟਾਕ ਕੀਤੀਆਂ 100 ਪੇਟੀਆ ਨਜਾਇਜ ਸ਼ਰਾਬ ਬਰਾਮਦ ਕੀਤੀਆਂ ਹਨ ਪ੍ਰੰਤੂ ਨਸ਼ਾ ਤਸਕਰ ਭੱਜਣ ਚ ਕਾਮਯਾਬ ਹੋ ਗਿਆ। ਸੀ ਆਈ ਏ 2 ਇੰਚਾਰਜ ਪ੍ਰਵੀਨ ਰਣਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਨਿਊ ਕੁੰਦਨਪੁਰੀ ਇਲਾਕੇ ਚ ਇਕ ਨਸ਼ਾ ਤਸਕਰ ਆਪਣੇ ਘਰ ਵਿਚ ਭਾਰੀ ਮਾਤਰਾ ਚ ਨਜਾਇਜ ਸ਼ਰਾਬ ਸਟਾਕ ਕਰਕੇ ਵੱਖ ਵੱਖ ਇਲਾਕਿਆਂ ਚ ਤਸਕਰੀ ਕਰ ਰਿਹਾ ਹੈ ਓਹਨਾ ਦੀ ਟੀਮ ਨੇ ਤੁਰੰਤ ਉਕਤ ਘਰ ਚ ਛਾਪੇਮਾਰੀ ਕਰਕੇ ਨਜਾਇਜ ਸ਼ਰਾਬ ਦੀਆਂ 100 ਪੇਟੀਆ ਬਰਾਮਦ ਕਰ ਲਈਆਂ ਪ੍ਰੰਤੂ ਨਸ਼ਾ ਤਸਕਰ ਭੱਜਣ ਚ ਕਾਮਯਾਬ ਹੋ ਗਿਆ ਦੋਸ਼ੀ ਨਸ਼ਾ ਤਸਕਰ ਦੀ ਪਹਿਚਾਣ ਮੁਕੇਸ਼ ਕੁਮਾਰ ਵਜੋਂ ਹੋਈ ਪੁਲਸ ਟੀਮ ਨੇ ਦੋਸ਼ੀ ਦੇ ਖਿਲਾਫ ਥਾਣਾ 8 ਚ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿਤੀ।

Send this to a friend