ਨਵੀਂ ਦਿੱਲੀ, 30 ਮਈ (ਪੀ.ਟੀ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਢਲੀ ਸੂਚੀ ’ਚ ਤੇਜ਼ ਰਫ਼ਤਾਰ ਵਾਲੀਆਂ ਰੇਲ ਗੱਡੀਆਂ ਦੇ ਮੱਦੇਨਜ਼ਰ ਰੇਲਵੇ ਨੇ ਦਿੱਲੀ-ਆਗਰਾ ਰੇਲਮਾਰਗ ’ਤੇ ਅਜਿਹੀ ਹੀ ਇਕ ਰੇਲ ਗੱਡੀ ਚਲਾਉਣ ਦੀ ਯੋਜਨਾ ਤਿਆਰ ਕੀਤੀ ਹੈ। ਜੇਕਰ ਸੰਭਵ ਹੋਇਆ ਤਾਂ ਇਸ ਸਾਲ ਦੇ ਅੰਤ ਤੱਕ ਦਿੱਲੀ-ਆਗਰਾ ਰੇਲਪਟੜੀ ’ਤੇ ਅਜਿਹੀ ਤੇਜ਼ ਰਫ਼ਤਾਰ ਰੇਲ ਗੱਡੀ ਚੱਲਣ ਲੱਗੇਗੀ ਜਿਸ ਨਾਲ ਦਿੱਲੀ ਤੇ ਆਗਰੇ ਦਾ ਸਫ਼ਰ ਕੇਵਲ 90 ਮਿੰਟ ’ਚ ਤੈਅ ਕੀਤਾ ਜਾ ਸਕੇਗਾ। ਰੇਲ ਮੰਤਰੀ ਸਦਾਨੰਦ ਗੌੜਾ ਨੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਅਧਿਕਾਰੀ ਨੇ ਉੱਚ ਪੱਧਰੀ ਬੈਠਕ ਦੇ ਬਾਅਦ ਕਿਹਾ ਕਿ ਅਸੀਂ ਦਿੱਲੀ ਤੇ ਆਗਰਾ ਦਰਮਿਆਨ ਇਕ ਅਜਿਹੀ ਪੱਟੜੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ’ਤੇ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਚੱਲਣ।



