Skip to content
Independent perspectives. Global stories.
BREAKING

ਥੋਕ ਬਾਜ਼ਾਰ ’ਚ ਦਾਲਾਂ, ਚੌਲ, ਖੰਡ ਵਿਚ ਭਾਰੀ ਮੰਦੀ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ

Share this story

Page-1_19 ਜਲੰਧਰ, 30 ਮਈ (ਪੀ.ਟੀ.)- ਥੋਕ ਬਾਜ਼ਾਰ ’ਚ ਦਾਲਾਂ, ਖੰਡ ਤੇ ਚੌਲਾਂ ’ਚ ਭਾਰੀ ਮੰਦਾ ਆਉਣ ਦੇ ਬਾਵਜੂਦ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਰਾਹਤ ਨਹੀਂ ਮਿਲੀ ਹੈ ਤੇ ਉਹ ਪਹਿਲਾਂ ਦੀ ਤਰ੍ਹਾਂ ਮਹਿੰਗਾ ਸਾਮਾਨ ਪਰਚੂਨ ’ਚ ਖਰੀਦਣ ਲਈ ਮਜਬੂਰ ਹਨ। ਕੇਂਦਰ ’ਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਸੱਟਾ ਬਾਜ਼ਾਰ (ਡੱਬਾ) ‘ਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ ਜਿਸ ਕਰਕੇ ਦਾਲਾਂ, ਖੰਡ ਤੇ ਹੋਰ ਵਸਤਾਂ ਦੇ ਮੁੱਲ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦੇ ਫ਼ਾਇਦਾ ਹੇਠਲੇ ਪੱਧਰ ਤੱਕ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ। ਖੰਡ ਦੇ ਮੁੱਲ ਵਿਚ ਹੀ 400 ਰੁਪਏ ਕੁਇੰਟਲ ਦੇ ਕਰੀਬ ਮੰਦਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਨਾਲ ਪ੍ਰੀਮੀਅਮ ਚੌਲ 105 ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ 82 ਰੁਪਏ ਪ੍ਰਤੀ ਕਿੱਲੋ, ਹੇਠਲੀ ਗੁਣਵੱਤਾ ਵਾਲੇ

ਤੀਵਾਰ 70 ਤੋਂ 60 ਰੁਪਏ, ਦਵਾਰ ਪੌਣ 40 ਤੋਂ 34 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ ’ਤੇ ਆ ਗਏ ਹਨ। ਇਸੇ ਤਰਾਂ ਨਾਲ ਰਸੋਈ ਵਿਚ ਵਰਤੋਂ ’ਚ ਆਉਣ ਵਾਲੀਆਂ ਦਾਲਾਂ ਦਾ ਮੁੱਲ ਵੀ ਹੇਠਾਂ ਆ ਗਿਆ ਹੈ। ਮੂੰਗੀ ਸਾਬਤ 88 ਤੋਂ 80 ਰੁਪਏ ਪ੍ਰਤੀ ਕਿੱਲੋ, ਮੂੰਗੀ ਧੋਤੀ 85 ਤੋਂ 80 ਰੁਪਏ, ਦਾਲ ਛੋਲੇ 36 ਤੋਂ 32 ਰੁਪਏ ਪ੍ਰਤੀ ਕਿੱਲੋ ਤੇ ਬੇਸਨ ਦਾ ਭਾਅ ਵੀ 600 ਰੁਪਏ ਪ੍ਰਤੀ ਕੁਇੰਟਲ ਹੇਠਾਂ ਡਿਗ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚਾਹੇ ਦਾਲਾਂ ਸਮੇਤ ਹੋਰ ਵਸਤਾਂ ਦੇ ਮੁੱਲ ਕਾਫ਼ੀ ਡਿਗ ਗਏ ਹਨ ਪਰ ਆਮ ਲੋਕਾਂ ਨੂੰ ਇਸ ਦੀ ਰਾਹਤ ਨਹੀਂ ਮਿਲੀ ਹੈ ਕਿਉਂਕਿ ਪਰਚੂਨ ਦੁਕਾਨਾਂ ਵਾਲਿਆਂ ਨੇ ਦਾਲਾਂ ਸਮੇਤ ਜ਼ਰੂਰੀ ਵਸਤਾਂ ਦੇ ਮੁੱਲ ਨਹੀਂ ਘਟਾਏ ਹਨ। ਜੇਕਰ ਕੋਈ ਉਨ੍ਹਾਂ ਨੂੰ ਪੁੱਛ ਵੀ ਲੈਂਦਾ ਹੈ ਤਾਂ ਉਹ ਪੁਰਾਣਾ ਸਾਮਾਨ ਕਹਿ ਕੇ ਵਿਕਰੀ ਕਰ ਰਹੇ ਹਨ।

WRITTEN BY