April 22, 2026 10:09 am

ਪਰਾਲੀ ਦੇ ਮੁੱਦੇ ਤੇ ਭਗਵੰਤ ਮਾਨ ਨੇ ਸੰਸਦ ਅੰਦਰ ਕਿਸਾਨਾਂ ਦੇ ਹੱਕ ‘ਚ ਬੋਲ ਕੇ ਸਰਕਾਰ ਦੀ ਕੀਤੀ ਬੋਲਤੀ ਬੰਦ

ਸ਼ੇਰਪੁਰ, 21 ਨਵੰਬਰ (ਹਰਜੀਤ ਕਾਤਿਲ) – ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ‘ਚ ਅੱਜ ਪ੍ਰਦੂਸ਼ਣ ਨੂੰ ਲੈ ਕੇ ਸੰਸਦ ‘ਚ ਸਰਕਾਰ ਨੂੰ ਘੇਰਿਆ ਪੰਜਾਬੀ ਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਵਿਸ਼ਾ ਪਰਾਲੀ ਹੈ । ਪਰਾਲੀ ਦਾ ਧੂੰਆਂ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਚ ਪ੍ਰਦੂਸ਼ਣ ਕਰਦਾ ਹੈ, ਉਨ੍ਹਾਂ ਨੇ ਅੱਗਿਉਂ ਡਿਪਟੀ ਸਪੀਕਰ ਨੂੰ ਸੁਆਲ ਕੀਤਾ ਕਿ ਪਰਾਲੀ ਵਾਲੀਆਂ ਫ਼ਸਲਾਂ ਉਗਾਈਆਂ ਕਿਉਂ ਜਾਂਦੀਆਂ ਹਨ। ਅਸੀਂ ਮੱਕੀ ਬੀਜ ਸਕਦੇ ਹਾਂ , ਬਾਜਰਾ , ਸੂਰਜਮੁਖੀ , ਦਾਲਾਂ ਉਗਾ ਸਕਦੇ ਹਾਂ, ਪਰ ਮਾਰਕੀਟਿੰਗ ਉਨ੍ਹਾਂ ਦੀ ਹੈ ਹੀ ਨਹੀਂ ! ਵੇਚਾਂਗੇ ਕਿੱਥੇ? ਘੱਟ ਤੋਂ ਘੱਟ ਸਮਰਥਨ ਮੁੱਲ ਉਸ ਫਸਲ ਨੂੰ ਦਿੱਤੀ ਗਈ ਹੈ ਜਿਸ ਤੋਂ ਪਰਾਲੀ ਪੈਦਾ ਹੁੰਦੀ ਹੈ। ਤੁਸੀਂ ਕਿਸੇ ਹੋਰ ਫਸਲ ਚ ਫਾਇਦਾ ਦਿਵਾ ਦਿਓ ਕਿਸਾਨ ਪਰਾਲੀ ਸਾੜਨਾ ਬੰਦ ਕਰ ਦੇਵੇਗਾ । ਪੰਜਾਬ ਦਾ ਕਿਸਾਨ ਪਰਾਲੀ ਸਾੜਨਾ ਨਹੀਂ ਚਾਹੁੰਦਾ , ਸਭ ਤੋਂ ਪਹਿਲਾਂ ਧੂੰਆਂ ਉਸ ਦੇ ਬੱਚਿਆਂ ਦੇ ਫੇਫੜਿਆਂ ਤੇ ਆ ਜਾਂਦਾ ਹੈ। ਹੁਣ ਕਿਸਾਨ ਕੋਈ ਗ਼ੈਰ ਕਾਨੂੰਨੀ ਫ਼ਸਲ ਤਾਂ ਬੀਜ ਨਹੀਂ ਰਹੇ , ਸਾਨੂੰ ਫਸਲਾਂ ਦਾ ਬਦਲ ਦੇ ਦਿਓ । ਚਾਵਲ ਕਿਸਾਨਾਂ ਤੋਂ ਲਏ ਜਾ ਰਹੇ ਹਨ ਅਤੇ ਪਰਚੇ ਵੀ ਉਨ੍ਹਾਂ ‘ ਤੇ ਹੋ ਰਹੇ ਹਨ ਮਤਲਬ ਅਪਰਾਧੀ ਅੰਨਦਾਤਾ ਬਣ ਗਿਆ ਹੈ। ਸਾਡੀ ਧਰਤੀ ਚੋਂ ਪਾਣੀ ਡੂੰਘਾ ਹੋ ਗਿਆ ਪੰਜਾਬ ਭਾਰੀ ਮਾਤਰਾ ‘ਚ ਇੱਕ ਸੀਜ਼ਨ ਦੇ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਪਾਣੀ ਦੀ ਵਰਤੋਂ ਕਰਦਾ ਹੈ 300- 400 ਫੁੱਟ ਪਾਣੀ ਡੂੰਘਾ ਚਲਾ ਗਿਆ , ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ‘ ਚ ਪੰਜਾਬ ਮਾਰੂਥਲ ਬਣ ਜਾਵੇਗਾ । ਅਸੀਂ ਕਿਸਾਨ ਦੋਹਾਂ ਪਾਸਿਓਂ ਮਾਰੇ ਗਏ ਧਰਤੀ ਦੇ ਹੇਠਾਂ ਵੀ ਅਤੇ ਉੱਪਰ ਵੀ। ਜਦੋਂ ਕਿਸਾਨ ਝੋਨਾ ਉਗਾਉਂਦਾ ਹੈ ਤਾਂ ਪਰਚੇ ਹੁੰਦੇ ਹਨ ਕਿਸਾਨਾਂ ਦਾ ਕਸੂਰ ਕੀ ਹੈ ? ਸਾਨੂੰ ਫਸਲਾਂ ਦਾ ਬਦਲ ਦੇ ਦਿਓ ਸਾਡੀ ਧਰਤੀ ਇੰਨੀ ਉਪਜਾਊ ਹੈ ਕਿ ਕੁੱਝ ਵੀ ਬੀਜ ਦਿਓਗੇ ਤਾਂ ਉੱਗ ਜਾਵੇਗਾ ਸਿਰਫ਼ ਏ.ਸੀ ਵਾਲੇ ਕਮਰੇ ਚ ਬੈਠ ਕੇ ਹਰੇ ਰੰਗ ਦੇ ਪੈਨ ਨਾਲ ਹੁਕਮ ਦੇਣ ਨਾਲ ਨਹੀਂ ਚੱਲੇਗਾ।

Send this to a friend