ਸ਼ਾਹਕੋਟ, 21 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਐਸ.ਡੀ.ਐਮ ਦਫਤਰ ਸ਼ਾਹਕੋਟ ਦੇ ਸਾਹਮਣੇ ਨਵੇ ਬਣੇ ਫਲਾਈ ਓਵਰ ਉੱਪਰ ਗਹਿਰੀ ਧੁੰਦ ਕਾਰਨ ਤਕਰੀਬਨ 15 ਗੱਡੀਆ ਆਪਸ ਵਿੱਚ ਟਕਰਾ ਗਈਆ। ਅੱਜ ਸਵੇਰੇ ਗਹਿਰੀ ਪਈ ਧੁੰਦ ਕਾਰਨ ਪਿਛਿਉ ਤੇਜੀ ਨਾਲ ਆ ਰਹੀਆਂ ਗੱਡੀਆ ਆਪਸ ਟਕਰਾਉਣ ਨਾਲ ਜਾਨੀ ਨੁਕਸਾਨ ਤੋਂ ਤਾ ਬਚਾਅ ਹੋ ਗਿਆ ਪਰ ਕਈ ਗੱਡੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜਿਆਦਾ ਨੁਕਸਾਨੀਆਂ ਗੱਡੀਆ ਵਿੱਚ ਅਲਟੋਕਾਰ ਪੀ.ਬੀ 25 ਈ- 5107 ਅਜੇ ਸੂਦ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੋਗਾ,ਸਵਿਫਟ ਕਾਰ ਨੰਬਰ ਪੀ.ਬੀ.06.ਆਰ. 0071 ਹਰਿੰਦਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਫਰੀਦਕੋਟ ,ਸਵਿਫਟਕਾਰ ਨੰਬਰ ਪੀ.ਬੀ.04.ਕਿਊ.3200 ਸੁਸ਼ੀਲ ਕੁਮਾਰ ਜੈਨ ਪੁੱਤਰ ਬਿਮਲ ਲਾਲ ਜੈਨ ਵਾਸੀ ਫਰੀਦਕੋਟ,ਬਲੈਰੋਕਾਰ ਪੀਕੱਪ, ਪੀ.ਬੀ.06.ਐਚ.8026 ਕਾਲਾ ਰਾਮ ਪੁੱਤਰ ਕ੍ਰਿਸ਼ਨ ਰਾਮ ਵਾਸੀ ਪਿੰਡ ਰਾਮ ਦੋਤੇ ਮਾਨਸਾ,ਐਸਕਰੋਸ ਕਾਰ,ਪੀ.ਬੀ 76.ਏ.7600 ਦੀਦਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਅਮੀਵਾਲਾ ਮੋਗਾ., ਸਵੀਫਟ ਡਿਜਾਇਰ ਪੀ.ਬੀ. 29 ਆਰ.8593 ਕੁਲਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ, ਇਟਔਸ ਕਾਰ ਪੀ.ਬੀ.08.ਸੀ.ਬੀ=4843 ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫਰੀਦਕੋਟ ਅਤੇ ਬਲੈਰੋਕਾਰ ਪੀ.ਬੀ.0.8-ਸੀ.ਸੀ 6767 ਨੂੰ ਰਣਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਗੇਹਲੜ ਜਿਲ੍ਹਾ ਜਲੰਧਰ ਇਨ੍ਹਾਂ ਗੱਡੀਆ ਦਾ ਨੁਕਸਾਨ ਜਿਆਦਾ ਹੋਇਆ ਹੈ। ਇਸ ਮੌਕੇ ‘ਤੇ ਮੌਜੂਦ ਸ਼ਾਹਕੋਟ ਥਾਣੇ ਦੇ ਐਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਜਿਆਦਾ ਧੁੰਦ ਪੈਣ ਨਾਲ ਅਤੇ ਪਿੱਛਿਓ ਤੇਜੀ ਨਾਲ ਆਉਣ ਨਾਲ ਇਨ੍ਹਾਂ ਗੱਡੀਆ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਦਾ ਵੀ ਕਸੂਰ ਹੈ, ਕਿਉਕਿ ਉਨ੍ਹਾਂ ਨੇ ਅਜੇ ਤੱਕ ਰੋਡ ਦਾ ਨਿਰਮਾਣ ਕਾਰਜ ਅਧੂਰਾ ਛੱਡਿਆ ਹੋਇਆ ਹੈ । ਉਨ੍ਹਾਂ ਵੱਲੋ ਅਜੇ ਤੱਕ ਕੋਈ ਟ੍ਰੈਫਿਕ ਚਿੰਨ ਵੀ ਨਹੀ ਲਗਾਇਆ ਗਿਆ ਨਾ ਹੀ ਟੋਲ ਰੋਡ ਉੱਪਰ ਲਗਾਈਆ ਗਈਆ ਲਾਇਟਾਂ ਪੂਰੀਆ ਕੰਮ ਕਰ ਰਹੀਆ ਹਨ, ਜਿਸ ਕਾਰਨ ਇਹ ਵਹੀਕਲ ਹਾਦਸੇ ਦਾ ਸ਼ਿਕਾਰ ਹੋਏ ਹਨ। ਰੇਲਵੇ ਲਾਈਨ ਉੱਪਰ ਜੋ ਫਲਾਈ ਉਵਰ ਬਣ ਰਿਹਾ ਹੈ ਉਸ ਦਾ ਕੰਮ ਅਜੇ ਪੂਰਾ ਮੁਕੰਮਲ ਨਹੀ ਹੋਇਆ ਜਿਸ ਨਾਲ ਪਿਛਿਓ ਆ ਰਹੇ ਡਰਾਈਵਰ ਨੂੰ ਇਹ ਨਹੀ ਪਤਾ ਲਗਦਾ ਕਿ ਅੱਗੇ ਰਸਤਾ ਠੀਕ ਹੈ ਜਾ ਨਹੀ ਹੈ। ਇੱਥੇ ਵਰਨਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋ ਇਨ੍ਹਾਂ ਕਮੀਆਂ ਦੇ ਬਾਵਜੂਦ ਵੀ 1 ਨਵੰਬਰ ਤੋਂ ਦਰਿਆ ਸੱਤਲੁਜ ਦੇ ਪਾਰ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਸੜਕ ਨਿਯਮਾਂ ਦਾ ਉਲੰਘਣਾ ਹੈ।