ਤਿਰੂਵੰਤਪੁਰਮ, 30 ਮਈ (ਪੀ.ਟੀ.)-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ‘ਜੋਕਰ’ ਕਹਿਣ ਵਾਲੇ ਕੇਰਲ ਦੇ ਸਾਬਕਾ ਮੰਤਰੀ ਟੀਐਚ ਮੁਸਤਫਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਲੋਕਸਭਾ ਚੋਣ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਕੱਲ੍ਹ ਸ਼ਾਮ ਹੋਈ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ। ਕੇਪੀਸੀਸੀ ਦੇ ਪ੍ਰਧਾਨ ਵੀਐਮ ਸੁਧੀਰਨ ਨੇ ਕਿਹਾ ਕਿ ਮੁਸਤਫਾ ਨੇ ਅਨੁਸ਼ਾਸਨ ਤੇ ਸ਼ਿਸ਼ਟਾਚਾਰ ਨੂੰ ਭੰਗ ਕੀਤਾ ਹੈ। ਬੈਠਕ ’ਚ ਸਰਬਸੰਮਤੀ ਨਾਲ ਮੁਸਤਫਾ ਨੂੰ ਤੱਤਕਾਲ ਮੁਅੱਤਲ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ। ਮੁਸਤਫਾ ਨੇ ਹਾਲ ’ਚ ਰਾਹੁਲ ਗਾਂਧੀ ਨੂੰ ‘ਜੋਕਰ’ ਕਿਹਾ ਸੀ। ਉਨ੍ਹਾਂ ਨੇ ਆਮ ਚੋਣਾਂ ’ਚ ਪਾਰਟੀ ਦੇ ਖ਼ਰਾਬ ਪ੍ਰਦਰਸ਼ਨ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸੁਧੀਰਨ ਨੇ ਕਿਹਾ ਕਿ ਚੋ
ਣ ’ਚ ਹਾਰ ਪਾਰਟੀ ਦੀ ਸਮੂਹਿਕ ਜ਼ਿੰਮੇਵਾਰੀ ਹੈ ਤੇ ਇਸਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਂਣਾ ਗਲਤ ਹੈ।



