Skip to content
Independent perspectives. Global stories.
BREAKING

ਭੋਗਪੁਰ ’ਚ ਗੋਲੀ ਕਾਰਨ ਮਰੇ ਵਿਅਕਤੀ ਦੇ ਪਰਿਵਾਰ ਨੇ ਕੀਤਾ ਨੈਸ਼ਨਲ ਹਾਈਵੇ ਜਾਮ

Share this story

ਕਦੋਂ ਤੱਕ ਦਲਿਤਾਂ ਦੇ ਕਤਲ ਹੁੰਦੇ ਰਹਿਣਗੇ : ਕੋਟਲੀ

Page-1_33 ਭੋਗਪੁਰ, 30 ਮਈ (ਬਲਵਿੰਦਰ ਬੁੱਬ)-ਨਜ਼ਦੀਕੀ ਪਿੰਡ ਬਿਨਪਾਲਕੇ ਵਿਖੇ ਬੀਤੇ ਦਿਨ ਗੋਲੀ ਚੱਲਣ ਕਾਰਨ ਇੱਕ ਦਲਿਤ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ਦੇ ਸੰਬੰਧ ਵਿੱਚ ਅੱਜ ਮ੍ਰਿਤਕ ਵਿਅਕਤੀ ਗੁਰਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਪਚਰੰਗਾ ਚੌਂਕੀ ਦੇ ਅੱਗੇ ਜ¦ਧਰ-ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਸ ਜਾਮ ਨੂੰ ਸਫ਼ਲ ਬਨਾਉਣ ਲਈ ਬਸਪਾ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰ ਕੋਟਲੀ, ਕਮਲਦੇਵ ਜੰਡੂਸਿੰਘਾ ਜਨਰਲ ਸਕੱਤਰ ਜ¦ਧਰ, ਚਮਨ ਲਾਲ ਪ੍ਰਧਾਨ ਹਲਕਾ ਕਰਤਾਰਪੁਰ ਵੀ ਨਿੱਤਰ ਕੇ ਜਾਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜਾਮ ਵਾਲੀ ਥਾਂ ਤੇ ਸੈਕੜੇ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਕੋਟਲੀ ਉਮੀਦਵਾਰ ਲੋਕ ਸਭਾ ਹਲਕਾ ਜ¦ਧਰ ਨੇ ਕਿਹਾ ਕਿ ਦਲਿਤ ਵਿਅਕਤੀ ਦਾ ਗੋਲੀ ਮਾਰਨ

ਤੇ ਹੋਏ ਕਤਲ ਕਾਰਨ ਦਲਿਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਵਿੱਚ ਬਸਪਾ ਪੀੜਿਤ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਦੋਂ ਤੱਕ ਦਲਿਤ ਸਮਾਜ ਦੇ ਵਿਅਕਤੀਆਂ ਦੀ ਮੌਤ ਹੁੰਦੀ ਰਹੇਗੀ, ਕਦੋਂ ਤੱਕ ਦਲਿਤ ਮਾਵਾਂ ਦੇ ਪੁੱਤ ਮਰਦੇ ਰਹਿਣਗੇ। ਆਖਿਰ ਦਲਿਤ ਸਮਾਜ ਨੂੰ ਇਕਜੁੱਟਤਾ ਦਿਖਾ ਕੇ ਹੀ ਜਬਰ ਦਾ ਸਾਹਮਣਾ ਕਰਨ ਦੀ ਲੋੜ ਹੈ। ਇਸ ਉਪਰੰਤ ਸੈਕੜੇ ਵਿਅਕਤੀਆਂ ਨੂੰ ਸ਼ਾਂਤ ਕਰਨ ਲਈ ਐਸਪੀਡੀ ਹਰਪ੍ਰੀਤ ਸਿੰਘ ਖੱਖ, ਡੀਐਸਪੀ ਕਰਤਾਰਪੁਰ ਰਣਜੀਤ ਸਿੰਘ, ਥਾਣਾ ਕਰਤਾਰਪੁਰ ਦੇ ਮੁਖੀ ਹਰਲੀਨ ਸਿੰਘ ਨੇ ਕਿਹਾ ਕਿ ਸਵੇਰੇ 9 ਵਜੇ ਤੱਕ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਦੂਸਰੇ ਪਾਸੇ ਪੀੜਿਤ ਪਰਿਵਾਰ ਬਸਪਾ ਆਗੂਆਂ ਦੀ ਸਹਿਮਤੀ ਨਾਲ ਧਰਨਾ ਚੁੱਕਣ ਲਈ ਇਸ ਸ਼ਰਤ ਤੇ ਰਾਜ਼ੀ ਹੋਇਆ ਕਿ ਜੇਕਰ ਸ਼ਨੀਵਾਰ ਸਵੇਰ ਤੱਕ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਤੇ ਪੜਿਤ ਪਰਿਵਾਰ ਆਪਣੇ ਸੈਕੜੇ ਸਾਥੀਆਂ ਸਮੇਤ ਪਚਰੰਗਾ ਚੌਂਕੀ ਦੇ ਅੱਗੇ ਨੈਸ਼ਨਲ ਹਾਈਵੇ ਅਤੇ ਨੈਸ਼ਨਲ ਰੇਲਵੇ ਮਾਰਗ ਜਾਮ ਕਰ ਦੇਣਗੇ। ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਪਿੰਡ ਬਿਨਪਾਲਕੇ ਦੇ ਡਾ: ਰਣਜੀਤ ਸਿੰਘ, ਗੁਰਵਿੰਦਰ ਸਿੰਘ ਤੇ ਸੁਲਤਾਨ ਸਿੰਘ ਕਰਤਾਰਪੁਰ ਥਾਣੇ ਵਿੱਚ ਕਿਸੇ ਰਾਜ਼ੀਨਾਮੇ ਲਈ ਗਏ ਸਨ। ਰਾਤ ਨੂੰ 8 ਵਜੇ ਵਾਪਸ ਆਉਂਦਿਆਂ ਉਹ ਸੱਧਾ ਚੱਕ ਨੇੜੇ ਕਿਸੇ ਢਾਬੇ ਤੇ ਰੁਕੇ ਸਨ। ਜਿਥੇ ਸ਼ਰਾਬ ਪੀ ਕੇ ਤਿਨੋਂ ਆਪਸ ਵਿੱਚ ਉਲਝ ਪਏ ਤੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ। ਉਸ ਤੋਂ ਬਾਅਦ ਡਾ: ਰਣਜੀਤ ਨੇ ਦੋਵਾਂ ਦੇ ਗੋਲੀ ਮਾਰ ਦਿੱਤੀ। ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।

WRITTEN BY