Skip to content
Independent perspectives. Global stories.
BREAKING

ਮਾਇਆਵਤੀ ਵੱਲੋਂ ਉੱਤਰ ਪ੍ਰਦੇਸ਼ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ

Share this story

Page-1_09 ਲਖਨਊ, 30 ਮਈ (ਪੀ.ਟੀ.)-ਬਸਪਾ ਸੁਪ੍ਰੀਮੋ ਮਾਇਆਵਤੀ ਨੇ ਅੱਜ ਉੱਤਰ ਪ੍ਰਦੇਸ਼ ’ਚ ਅਖਿਲੇਸ਼ ਸਰਕਾਰ ਨੂੰ ਬਰਖਾਸਤ ਕਰ ਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਇਲਜ਼ਾਮ ਲਗਾਇਆ ਕਿ ਇਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਪ੍ਰਦੇਸ਼ ’ਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ ਰਹਿ ਹੀ ਨਹੀਂ ਗਈ ਹੈ। ਨਾਲ ਹੀ ਲੋਕ ਗੰਭੀਰ ਬਿਜਲੀ ਸੰਕਟ ਝੱਲ ਰਹੇ ਹਨ। ਪ੍ਰਦੇਸ਼ ’ਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹਨ। ਇਸ ਅਰਾਜਕਤਾ ਵਾਲੇ ਹਾਲਾਤ ਤੋਂ ਕੱਢਣ ਲਈ ਪ੍ਰਦੇਸ਼ ’ਚ ਰਾਸ਼ਟਰਪਤੀ ਸ਼ਾਸਨ ਲਗਾਉਣਾ ਜਰੂਰੀ ਹੈ। ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰ ਕੇ ਨਾ ਸਿਰਫ ਪ੍ਰਦੇਸ਼ ਸਰਕਾਰ ਸਗੋਂ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ। ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ

ਸਿੱਧਾਤਾਂ ਦੀ ਗੱਲ ਤਾਂ ਕਰਦੀ ਹੈ, ਲੇਕਿਨ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਮਨੁੱਖੀ ਸਾਧਨ ਮੰਤਰਾਲਾ ਇੱਕ ਨਾਨ ਗਰੈਜੁਏਟ ਨੂੰ ਸੌਂਪੇ ਜਾਣ ’ਤੇ ਵੀ ਮਾਇਆਵਤੀ ਨੇ ਇਤਰਾਜ਼ ਪ੍ਰਗਟਾਇਆ।

WRITTEN BY