Skip to content
Independent perspectives. Global stories.
BREAKING

ਜਾਹਨ ਕੈਰੀ ਨੇ ਸੁਸ਼ਮਾ ਸਵਰਾਜ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਕੀਤੀ ਚਰਚਾ

Share this story

DDD ਨਵੀਂ ਦਿੱਲੀ, 29 ਮਈ (ਪੀ.ਟੀ.)-ਅਮਰੀਕਾ ਦੇ ਵਿਦੇਸ਼ ਮੰਤਰੀ ਜਾਹਨ ਕੈਰੀ ਨੇ ਸੁਸ਼ਮਾ ਸਵਰਾਜ ਵਲੋਂ ਵਿਦੇਸ਼ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਪਿੱਛੋਂ ਭਾਰਤ ਦੇ ਹਮਰੁਤਬਾ ਨੂੰ ਟੈਲੀਫੋਨ ਕੀਤਾ ਤੇ ਭਾਰਤ-ਅਮਰੀਕਾ ਸਬੰਧਾਂ ’ਚ ਨਵੀਂ ਰੂਹ ਫੂਕਣ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਕੈਰੀ ਨੇ ਦੇਰ ਰਾਤ ਟੈਲੀਫੋਨ ਕੀਤਾ ਤੇ ਉਹ ਸ੍ਰੀਮਤੀ ਸਵਰਾਜ ਨੂੰ ਫੋਨ ਕਰਨ ਵਾਲੇ ਅੰਤਰਰਾਸ਼ਟਰੀ ਨੇਤਾਵਾਂ ਚੋਂ ਪਹਿਲੇ ਹਨ। ਬੁਲਾਰੇ ਨੇ ਦੱਸਿਆ ਕਿ ਟੈਲੀਫੋਨ ’ਤੇ ਗੱਲਬਾਤ ਦੌਰਾਨ ਸਮੁੱਚੀ ਗੱਲਬਾਤ ਵਪਾਰ ਤੇ ਆਰਥਿਕ ਸਬੰਧ 500 ਅਰਬ ਡਾਲਰ ਤਕ ਵਧਾਉਣ ’ਤੇ ਕੇਂਦਰਤ ਰਹੀ। ਆਪਣੀ ਤਰਫੋਂ ਸ੍ਰੀਮਤੀ ਸਵਰਾਜ ਨੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਭਾਰਤੀ ਮਹੱਤਵ

’ਤੇ ਜ਼ੋਰ ਦਿੱਤਾ। ਉਨ੍ਹਾਂ ਸ੍ਰੀ ਕੈਰੀ ਨੂੰ ਪਾਕਿਸਤਾਨ ਸਮੇਤ ਸਾਰਕ ਦੇਸ਼ਾਂ ਨਾਲ ਭਾਰਤ ਦੀ ਗੱਲਬਾਤ ਬਾਰੇ ਵੀ ਜਾਣੂੰ ਕਰਵਾਇਆ।
ਬੁਲਾਰੇ ਨੇ ਦੱਸਿਆ ਕਿ ਦੋਵੇਂ ਆਗੂ ਇਕ ਦੂਸਰੇ ਨਾਲ ਮੀਟਿੰਗ ਕਰਨ ਲਈ ਉਤਸਕ ਹਨ। ਇਸ ਤੋਂ ਪਹਿਲਾਂ ਨਵੇਂ ਭਾਰਤੀ ਪ੍ਰਧਾਨ ਮੰਤਰੀ ਨੂੰ ਆਪਣੇ ਸੰਦੇਸ਼ ’ਚ ਸ੍ਰੀ ਕੈਰੀ ਨੇ ਕਿਹਾ ਸੀ ਕਿ ਓਬਾਮਾ ਪ੍ਰਸ਼ਾਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ’ਚ ਸਵਾਗਤ ਕਰਨ ਲਈ ਉਤਸਕ ਹੈ।

WRITTEN BY