ਚੰਡੀਗੜ੍ਹ, 28 ਮਈ (ਪੀ.ਟੀ.ਬਿਊਰੋ)-ਪੰਜਾਬ ਸਰਕਾਰ ਨੇ ਅੱਜ ਸਿਵਲ ਪ੍ਰਸ਼ਾਸਨ ’ਚ ਇਕ ਵੱਡੀ ਰੱਦੋਬਦਲ ਕਰਦਿਆਂ 37 ਆਈਏਐਸ ਤੇ 4 ਪੀਸੀਐਸ ਅਫਸਰਾਂ ਨੂੰ ਤਬਦੀਲ ਕਰ ਦਿਤਾ ਹੈ। ਤਬਦੀਲ ਕੀਤੇ ਗਏ ਅਫਸਰਾਂ ’ਚ ਪ੍ਰਿੰਸੀਪਲ ਸੈਕਟਰੀਆਂ ਸਮੇਤ ਪਟਿਆਲਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਜਲੰਧਰ, ਸੰਗਰੂਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਮਾਨਸਾ ਸਮੇਤ 1 ਦਰਜਣ ਤੋਂ ਵੱਧ ਡਿਪਟੀ ਕਮਿਸ਼ਨਰ, ਕਮਿਸ਼ਨਰ ਐਮਸੀ ਅੰਮ੍ਰਿਤਸਰ, ਐਮ ਡੀ ਪੀਆਰਟੀਸੀ, ਡੀਟੀਓ ਮੁਕਤਸਰ ਸਾਹਿਬ ਆਦਿ ਸ਼ਾਮਲ ਹਨ। ਜਗਪਾਲ ਸਿੰਘ ਪ੍ਰਿੰਸੀਪਲ ਸੈਕਟਰੀ ਗ੍ਰਹਿ ਤੇ ਨਿਆਂ ਲਾਏ, ਕਰਨ ਏ ਸਿੰਘ ਪ੍ਰਿੰਸੀਪਲ ਸੈਕਟਰੀ ਇਨਵੈਸਟਮੈਂਟ ਪ੍ਰਮੋਸ਼ਨ ਲਾਏ, ਪਰਦੀਪ ਅਗਰਵਾਲ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਲਾਏ, ਅਮਿਤ ਢਾਕਾ ਨੂੰ ਹੁਸ਼ਿਆਰਪੁਰ ਦਾ ਡੀ. ਸੀ. ਲਾਇਆ, ਅਸ਼ਵਨੀ ਕੁਮਾਰ ਡੀ. ਸੀ. ਸ੍ਰੀ ਮੁਕਤਸਰ ਸਾਹਿਬ ਨਿਯੁਕਤ,
ਸੁਖਵਿੰਦਰ ਸਿੰਘ ਡੀ. ਸੀ. ਪਠਾਨਕੋਟ ਨਿਯੁਕਤ, ਪਰਮਿੰਦਰ ਗਿੱਲ ਡੀ. ਸੀ. ਮੋਗਾ ਲਾਏ, ਜਸਕਿਰਨ ਸਿੰਘ ਡੀ ਸੀ ਮਾਨਸਾ ਨਿਯੁਕਤ, ਮਨਜੀਤ ਬਰਾੜ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਲਾਇਆ, ਡੀ ਪੀ ਐਸ ਖਰਬੰਦਾ ਡੀ ਸੀ ਫਿਰੋਜਪੁਰ ਲਾਏ, ਭੁਪਿੰਦਰ ਸਿੰਘ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨਿਯੁਕਤ। ਪੂਰੀ ਸੂਚੀ ਨਾਲ ਨੱਥੀ ਪੀਡੀਐਫ ਚ ਦੇਖੀ ਜਾ ਸਕਦੀ ਹੈ।



