Skip to content
Independent perspectives. Global stories.
BREAKING

ਉੱਤਰ ਪ੍ਰਦੇਸ਼ ’ਚ ਬੱਸ ਖੱਡ ਵਿਚ ਡਿੱਗੀ – 21 ਮੌਤਾਂ, 56 ਜ਼ਖਮੀ

Share this story

ਬਰੇਲੀ, 28 ਮਈ (ਪੀ.ਟੀ.)-ਉੱਤਰ ਪ੍ਰਦੇਸ਼ ’ਚ ਬਰੇਲੀ ਜ਼ਿਲ੍ਹੇ ਦੇ ਫਤਹਿਗੰਜ ਥਾਣਾ ਖੇਤਰ ’ਚ ਬਰੇਲੀ-ਲਖਨਊ ਰਾਸ਼ਟਰੀ ਰਾਜਮਾਰਗ ’ਤੇ ਇਕ ਨਿੱਜੀ ਬੱਸ ਦੇ ਅਚਾਨਕ ਖੱਡ ’ਚ ਡਿੱਗਣ ਨਾਲ 21 ਲੋਕਾਂ ਦੀ ਮੌਤ ਹੋ ਗਈ ਜਦਕਿ 56 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਬਰੇਲੀ ਪੁਲਿਸ ਕੰਟਰੋਲ ਰੂਨ ਅਨੁਸਾਰ ਅੱਜ ਸਵੇਰੇ ਬੱਸ ਕੈਸਰਗੰਜ ਤੋਂ ਦਿੱਲੀ ਜਾ ਰਹੀ ਸੀ। ਬਰੇਲੀ ਜ਼ਿਲ੍ਹੇ ਦੇ ਥਾਣਾ ਫਤਹਿਗੰਜ ਦੇ ਉਚਸਿਆ ਪਿੰਡ ਕੋਲ ਬੱਸ ਅਚਾਨਕ ਪਲਟ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ’ਚ 96 ਯਾਤਰੀ ਸਵਾਰ ਸਨ। ਉਨ੍ਹਾਂ ਵਿਚੋਂ 12 ਲੋਕਾਂ ਦੀ ਹਸਪਤਾਲ ਲੈ ਕੇ ਜਾਂਦਿਆਂ ਰਸਤੇ ’ਚ ਮੌਤ ਹੋ ਗਈ। 

WRITTEN BY