Skip to content
Independent perspectives. Global stories.
BREAKING

ਪਸ਼ੂ ਮੇਲਿਆਂ ਦੀ ਨਿਲਾਮੀ ਲਈ ਈ-ਆਕਸ਼ਨ 29 ਮਈ ਨੂੰ: ਰੱਖੜਾ

Share this story

ਚੰਡੀਗੜ੍ਹ, 26 ਮਈ (ਪੀ.ਟੀ.)-ਪੰਜਾਬ ਸਰਕਾਰ ਵੱਲੋਂ ਪਸ਼ੂ ਮੇਲਿਆਂ ਦੀ ਨਿਲਾਮੀ ਰਾਹੀਂ ਵੱਧ ਤੋਂ ਵੱਧ ਰਾਸ਼ੀ ਜਟਾਉਣ ਅਤੇ ਨਿਲਾਮੀ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਪਸ਼ੂ ਮੇਲਿਆਂ ਦੀ ਈ-ਆਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀ ਸਮੁੱਚੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ। ਇਹ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਪਸ਼ੂ ਮੇਲਿਆਂ ਦੀ ਨਿਲਾਮੀ ਲਈ ਈ-ਆਕਸ਼ਨ 29 ਮਈ ਨੂੰ ਇਥੋਂ ਦੇ ਸੈਕਟਰ-17 ਸਥਿਤ ਉਦਯੋਗ ਭਵਨ ਵਿਖੇ ਪੰਜਾਬ ਇੰਨਫੋਟੈਕ ਦੇ ਕਾਨਫਰੰਸ ਹਾਲ ਵਿਖੇ ਕੀਤੀ ਜਾਵੇਗੀ।ਸ. ਰੱਖੜਾ ਨੇ ਦੱਸਿਆ ਕਿ ਸੂਬੇ ਵਿੱਚ 42 ਥਾਵਾਂ ’ਤੇ ਪਸ਼ੂ ਮੇਲੇ ਲੱਗਦੇ ਹਨ ਜਿਨ੍ਹਾਂ ਦਾ ਪ੍ਰਬੰਧ ਉਨ੍ਹਾਂ ਦੇ ਵਿਭਾਗ ਵੱਲੋਂ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਹ ਨਿਲਾਮੀ ਸੂਬੇ ਵਿੱਚ ਸਮੂਹ 42 ਥਾਵਾਂ ’ਤੇ ਲੱਗਣ ਵਾਲੇ ਪਸ਼ੂ ਮੇਲਿਆਂ ਦੀ ਇਕੋ ਹੋਣੀ ਹੈ। ਪਸ਼ੂ ਮੇਲਿਆਂ ਦੀ ਨਿਲਾਮੀ 1 ਜੂਨ 2014 ਤੋਂ 31 ਮਾਰਚ 2015 ਤੱਕ 10 ਮਹੀਨਿਆਂ ਲਈ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਨਿਲਾਮੀ ਲਈ ਰਾਖਵੀਂ ਕੀਮਤ 38.52 ਕਰੋੜ ਰੁਪਏ ਰੱਖੀ ਹੈ ਜਿਹੜੀ ਕਿ ਪਿਛਲੇ ਵਰ੍ਹੇ ਨਾਲੋਂ 3.21 ਕਰੋੜ ਰੁਪਏ ਵੱਧ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਿਲਾਮੀ ਦੀ ਰਾਖਵੀਂ ਕੀਮਤ 35.31 ਕਰੋੜ ਰੁਪਏ ਸੀ ਜਦੋਂ ਕਿ ਇਹ ਨਿਲਾਮੀ 11 ਮਹੀਨਿਆਂ ਲਈ ਹੋਈ ਸੀ।
ਸ. ਰੱਖੜਾ ਨੇ ਦੱਸਿਆ ਕਿ ਨਿਲਾਮੀ ਵਿੱਚ ਹਿੱਸਾ ਲੈਣ ਲਈ ਰਾਖਵੀਂ ਕੀਮਤ ਦਾ 10 ਫੀਸਦੀ ਹਿੱਸਾ ਭਾਵ 3.85 ਕਰੋੜ ਰੁਪਏ ਦੇਣੇ ਪੈਣਗੇ ਅਤੇ ਨਿਲਾਮੀ ਵਿੱਚ ਸਫਲ ਹੋਣ ਵਾਲੇ ਨੂੰ 2 ਦਿਨਾਂ ਦੇ ਅੰਦਰ ਬੋਲੀ ਦੀ ਕੀਮਤ ਦਾ 25 ਫੀਸਦੀ ਹਿੱਸਾ ਜਮ੍ਹਾਂ ਕਰਵਾਉਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਨਿਲਾਮੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਈ-ਆਕਸ਼ਨ ਕੀਤੀ ਜਾ ਰਹੀ ਹੈ ਜਿਸ ਨਾਲ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਹੋ ਸਕਦਾ ਅਤੇ ਵਿਭਾਗ ਵੀ ਵੱਧ ਤੋਂ ਵੱਧ ਰਾਸ਼ੀ ਜੁਟਾ ਲੈਂਦਾ ਹੈ।

WRITTEN BY