Skip to content
Independent perspectives. Global stories.
BREAKING

ਮੋਦੀ ਤੋਂ ਨਰਾਜ਼ ਰਾਮਦੇਵ ਨੇ ਧਾਰਨ ਕੀਤਾ ਮੌਨ ਵਰਤ

Share this story

ਨਵੀਂ ਦਿੱਲੀ, 27 ਮਈ (ਪੀ.ਟੀ.)-ਯੋਗ ਗੁਰੂ ਬਾਬਾ ਰਾਮਦੇਵ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਨਹੀਂ ਆਏ, ਜਿਸਨੂੰ ਲੈ ਕੇ ਸਿਆਸੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਰਿਪੋਰਟ ਦੇ ਮੁਤਾਬਕ ਯੋਗ ਗੁਰੂ ਬਾਬਾ ਰਾਮਦੇਵ ਆਪਣੀ ਪਸੰਦ ਦੇ ਸੰਸਦਾਂ ਨੂੰ ਮੰਤਰੀ ਬਣਵਾਉਣਾ ਚਾਹੁੰਦੇ ਸਨ ਲੇਕਿਨ ਉਨ੍ਹਾਂ ਦੀ ਨਹੀਂ ਸੁਣੀ ਗਈ। ਸ਼ਾਇਦ ਇਹੀ ਵਜ੍ਹਾ ਉਨ੍ਹਾਂ ਦੀ ਨਰਾਜ਼ਗੀ ਦਾ ਕਾਰਨ ਬਣੀ ਤੇ ਉਹ ਸਹੁੰ ਚੁੱਕ ਸਮਾਰੋਹ ’ਚ ਸ਼ਾਮਿਲ ਨਹੀਂ ਹੋਏ। ਸੂਤਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਰਾਮਦੇਵ ਨੇ ਮੌਨ ਵਰਤ ਧਾਰਨ ਕਰ ਲਿਆ ਹੈ, ਕਿਉਂਕਿ ਉਨ੍ਹਾਂ ਨੂੰ ਮਾਨਸਿਕ ਰੂਪ ਤੋਂ ਚੋਟ ਪਹੁੰਚੀ ਹੈ। ਹਾਲਾਂਕਿ ਰਾਮਦੇਵ ਦੇ ਕਰੀਬੀ ਤੇ ਅਹਿਮ ਸਾਥੀ ਅਚਾਰੀਆ ਬਾਲਕ੍ਰਿਸ਼ਣ, ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਪਹੁੰਚੇ ਸਨ। ਇਸਤੋਂ ਪਹਿਲਾਂ ਪਤੰਜਲੀ ਯੋਗਪੀਠ ਨੇ ਕਿਹਾ ਸੀ ਕਿ ਬਾਬਾ ਰਾਮਦੇਵ ਦੇ ਦੋ ਦਰਜਨ ਚੇਲੇ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਿਲ ਹੋਣਗੇ ਪਰ ਅਜਿਹਾ ਨਹੀਂ ਹੋਇਆ। ਗੌਰਤਲਬ ਹੈ ਕਿ ਬਾਬਾ ਰਾਮਦੇਵ ਨੇ ਲੋਕਸਭਾ ਚੋਣ ’ਚ ਭਾਜਪਾ ਲਈ ਪ੍ਰਚਾਰ ਕੀਤਾ ਸੀ।

WRITTEN BY