Skip to content
Independent perspectives. Global stories.
BREAKING

ਪੰਜਾਬ ’ਚ ਕਾਂਗਰਸ ਦੀ ਹਾਰ ਦੀ ਜਾਂਚ ਲਈ ਕਮੇਟੀ ਗਠਿਤ

Share this story

ਨਵੀਂ ਦਿੱਲੀ, 27 ਮਈ (ਪੀ.ਟੀ.)-ਕਾਂਗਰਸ ਨੇ ਅੱਜ ਪੰਜਾਬ ਲੋਕ ਸਭਾ ਚੋਣਾਂ ‘ਚ ਮਿਲੇ ਮਾੜੇ ਨਤੀਜਿਆਂ ਨੂੰ ਲੈ ਕੇ ਸਾਬਕਾ ਸੀ. ਡਬਲਯੂ. ਸੀ. ਦੇ ਮੈਂਬਰ ਧਨੀਰਾਮ ਸ਼ਾਨਦਿਲਿਆ ਦੀ ਅਗਵਾਈ ‘ਚ ਇਕ ਕਮੇਟੀ ਗਠਿਤ ਕੀਤੀ ਹੈ। ਕਮੇਟੀ ਇਹ ਪਤਾ ਲਗਾਏਗੀ ਕਿ ਲੋਕ ਸਭਾ ਚੋਣਾਂ ‘ਚ ਇਨ੍ਹਾਂ ਮਾੜੇ ਨਤੀਜਿਆਂ ਦਾ ਕੀ ਕਾਰਨ ਸੀ। ਹਰਿਆਣਾ ਮੰਤਰੀ ਚੌਧਰੀ ਅਫਤਾਬ ਅਹਿਮਦ ਨੂੰ ਇਸ ਕਮੇਟੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਸੁਭਾਸ਼ ਚੋਪੜਾ ਸਾਬਕਾ ਦਿੱਲੀ ਵਿਧਾਨ ਸਭਾ ਸਪੀਕਰ ਤੇ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜੇਕਿਸ਼ਨ ਤੇ ਸ਼ਕੀਲ ਅਹਿਮਦ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ।

WRITTEN BY