ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ
ਅਜੀਤ ਗਰੁੱਪ ਜਲੰਧਰ
ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਤੇ ਉਨ੍ਹਾਂ ਦੇ ਸਾਥੀਆਂ ਨੇ ਕੇਂਦਰੀ ਵਜ਼ੀਰਾਂ ਦੇ ਤੌਰ ’ਤੇ ਸਹੁੰ ਚੁ¤ਕ ਲਈ ਹੈ। ਕਈ ਪ¤ਖਾਂ ਤੋਂ ਇਸ ਨੂੰ ਇਕ ਇਤਿਹਾਸਕ ਸਮਾਂ ਕਿਹਾ ਜਾ ਸਕਦਾ ਹੈ। ਦੇਸ਼ ਭਰ ’ਚ ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਬਹੁਤ ਵ¤ਡਾ ਹੁੰਗਾਰਾ ਮਿਲਿਆ ਹੈ। ਡਾ: ਮਨਮੋਹਨ ਸਿੰਘ ਦੀ 10 ਸਾਲ ਦੀ ਅਗਵਾਈ ਵਾਲੀ ਸਰਕਾਰ ਤੋਂ ਬਾਅਦ ਲੋਕਾਂ ’ਚ ਨਵੀਂ ਸਰਕਾਰ ਲਈ ਵ¤ਡੀਆਂ ਉਮੀਦਾਂ ਜਾਗੀਆਂ ਹਨ। ਪਿਛਲੇ ਸਮੇਂ ’ਚ ਦੇਸ਼ ਕਈ ਪ¤ਖਾਂ ਤੋਂ ਅ¤ਗੇ ਵਧਿਆ ਹੈ ਪਰ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਆਖਰੀ ਸਾਲਾਂ ’ਚ ਸਰਕਾਰ ਦੀ ਕਾਰਗੁਜ਼ਾਰੀ ’ਤੇ ਵ¤ਡੇ ਵਿਵਾਦ ਵੀ ਬਣਨੇ ਸ਼ੁਰੂ ਹੋਏ ਸਨ ਤੇ ਇਸ ’ਚ ਖੜੋਤ ਵੀ ਆ ਗਈ ਸੀ। ਵਿਕਾਸ ਦੀ ਗਤੀ ਬਹੁਤ ਧੀਮੀ ਹੋ ਗਈ ਸੀ। ਦੇਸ਼ ਦੇ ਬਹੁਤੇ ਲੋਕਾਂ ਦੀਆਂ ਆਸ਼ਾਵਾਂ ਇਸ ਤੋਂ ਮ¤ਧਮ ਪੈ ਗਈਆਂ ਸਨ। ਅਜਿਹੇ ਸਮੇਂ ’ਚ ਨਰਿੰਦਰ ਮੋਦੀ ਨੇ ਇਕ ਨਵੇਂ ਵਿਸ਼ਵਾਸ ਦੀ ਲਹਿਰ ਪੈਦਾ
ਕਰ ਦਿ¤ਤੀ। ਇਸ ਲਹਿਰ ਦੇ ਆਸਰੇ ਨਵੀਂ ਸਰਕਾਰ ਹੋਂਦ ’ਚ ਆਈ। ਹੁਣ ਇਸ ਤੋਂ ਇਹ ਉਮੀਦ ਕੀਤੀ ਜਾਏਗੀ ਕਿ ਉਹ ਵਿਕਾਸ ਦੇ ਧੀਮੇ ਪ੍ਰਵਾਹ ਨੂੰ ਤੇਜ਼ ਕਰਨ ’ਚ ਸਹਾਈ ਹੋਵੇ। ਦੇਸ਼ ਦੇ ਨੈਣ ਨਕਸ਼ਾਂ ਨੂੰ ਬਦਲ ਸਕਣ ਦੇ ਸਮਰ¤ਥ ਹੋਵੇ। ਸਾਹਮਣੇ ਖੜ੍ਹੀਆਂ ਵ¤ਡੀਆਂ ਸਮ¤ਸਿਆਵਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਏ। ਅਜਿਹੀਆਂ ਆਸਾਂ ਇਸ ਸਰਕਾਰ ਨੇ ਲੋਕਾਂ ਦੇ ਮਨਾਂ ’ਚ ਪੈਦਾ ਕੀਤੀਆਂ ਹਨ। ਨਵਾਂ ਮੰਤਰੀ ਮੰਡਲ ਪੂਰੇ ਉਤਸ਼ਾਹ ਨਾਲ ਆਪਣੇ ਕੰਮ ’ਚ ਜੁਟ ਜਾਏਗਾ, ਇਹ ਉਮੀਦ ਕੀਤੀ ਜਾਣ ਲ¤ਗੀ ਹੈ। ਪਰ ਅਗਲਾ ਰਸਤਾ ਸੁਖਾਲਾ ਨਹੀਂ ਹੈ। ਇਸ ਨੂੰ ਸਿ¤ਧਾ ਕਰਨ ਲਈ ਵ¤ਡੇ ਯਤਨਾਂ ਦੀ ਜ਼ਰੂਰਤ ਹੋਵੇਗੀ। ਹਾਲੇ ਵੀ ਦੇਸ਼ ਦੇ ਸਾਹਮਣੇ ਗੁਰਬਤ ਵਿਸ਼ਾਲ ਰੂਪ ’ਚ ਮੂੰਹ ਅ¤ਡੀ ਖੜ੍ਹੀ ਹੈ। ਪਿਛਲੇ ਛੇ ਦਹਾਕਿਆਂ ਤੋਂ ਸਰਕਾਰਾਂ ਇਸ ਗੰਭੀਰ ਸਮ¤ਸਿਆਵਾਂ ਨਾਲ ਜੂਝਦੀਆਂ ਰਹੀਆਂ ਹਨ। ਇੰਦਰਾ ਗਾਂਧੀ ਵਰਗੀ ਮਜ਼ਬੂਤ ਪ੍ਰਧਾਨ ਮੰਤਰੀ ਨੂੰ ਗਰੀਬੀ ਹਟਾਉ ਦਾ ਨਾਅਰਾ ਲਗਾਉਣਾ ਪਿਆ ਸੀ। ਉਸ ਸਮੇਂ ਉਸ ਦੇ ਏਜੰਡੇ ’ਚ ਇਹ ਗ¤ਲ ਸਭ ਤੋਂ ਉ¤ਪਰ ਸੀ ਪਰ ਅਖੀਰ ਉਸ ਨੂੰ ਵੀ ਇਸ ਪ¤ਖੋਂ ਨਿਰਾਸ਼ਾ ਦੇਖਣੀ ਪਈ ਸੀ। ਦੇਸ਼ ਦੀ ਬੇਬਹਾ ਵਧਦੀ ਆਬਾਦੀ ਚਿੰਤਾਜਨਕ ਹੈ ਪਰ ਇਸ ਦੀ ਚਿੰਤਾ ਕਿਸ ਨੂੰ ਹੈ? ਜੇਕਰ ਇਸ ਗੰਭੀਰ ਮਸਲੇ ਦੀ ਚਿੰਤਾ ਕੀਤੀ ਹੁੰਦੀ ਤਾਂ ਕੋਈ ਅਜਿਹੀਆਂ ਵ¤ਡੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ, ਜੋ ਵਧਦੀ ਆਬਾਦੀ ਨੂੰ ਸੀਮਤ ਕਰਨ ਦੇ ਸਮਰ¤ਥ ਹੋ ਸਕਦੀਆਂ। ਪਰ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜਿਹਾ ਕੁਝ ਸੰਭਵ ਨਹੀਂ ਹੋ ਸਕਿਆ। ਦੇਸ਼ ਨੂੰ ਅ¤ਤਵਾਦ ਨਾਲ ਲਗਾਤਾਰ ਜੂਝਣਾ ਪਿਆ ਹੈ। ਸਮੇਂ-ਸਮੇਂ ਲ¤ਗੀ ਫ਼ਿਰਕੂ ਅ¤ਗ ਇਸ ਦਾ ਬਹੁਤ ਕੁਝ ਸਾੜ ਕੇ ਸੁਆਹ ਕਰਦੀ ਰਹੀ ਹੈ। ਪਾਕਿਸਤਾਨ ਵਰਗੇ ਗੁਆਂਢੀ ਮੁਲਕ ਨਾਲ ਲੰਮੇ ਸਮੇਂ ਤੋਂ ਪਏ ਬਖੇੜੇ ਹ¤ਲ ਨਹੀਂ ਕੀਤੇ ਜਾ ਸਕੇ। ਸਾਊਥ ਏਸ਼ੀਆ ਦੇ ਦੇਸ਼ਾਂ ਦੀ ਜਥੇਬੰਦੀ ਸਾਰਕ ਦੇ ਮੁਖੀਆਂ ਦੇ ਅਕਸਰ ਸੰਮੇਲਨ ਹੁੰਦੇ ਰਹਿੰਦੇ ਹਨ। ਉਨ੍ਹਾਂ ’ਚੋਂ ਇਕ-ਦੂਸਰੇ ਨਾਲ ਸਹਿਯੋਗ, ਆਪਸੀ ਵਪਾਰ ਤੇ ਭਾਈਚਾਰਕ ਸਾਂਝ ਦੀ ਗ¤ਲ ਉ¤ਠਦੀ ਰਹਿੰਦੀ ਹੈ ਪਰ ਅਮਲੀ ਰੂਪ ਵਿਚ ਇਹ ਸੰਸਥਾ ਸਫ਼ਲ ਨਹੀਂ ਹੋ ਸਕੀ। ਭਾਰਤ ਨੂੰ ਆਜ਼ਾਦੀ ਤੋਂ ਬਾਅਦ ਹੁਣ ਤ¤ਕ ਕਈ ਵ¤ਡੀਆਂ ਲੜਾਈਆਂ ’ਚ ਉਲਝਣਾ ਪਿਆ ਹੈ। ਅ¤ਜ ਵੀ ਇਹ ਆਪਣੇ ਅਰਬਾਂ-ਖਰਬਾਂ ਰੁਪਏ ਮਾਰੂ ਹਥਿਆਰ ਜੁਟਾਉਣ ’ਚ ਖਰਚ ਕਰ ਰਿਹਾ ਹੈ। ਜੇਕਰ ਗੁਆਂਢੀ ਮੁਲਕਾਂ ਨਾਲ ਸਬੰਧ ਚੰਗੇ ਹੋਣ ਤਾਂ ਆਪਸੀ ਸਹਿਯੋਗ ਅਤੇ ਸਾਧਨਾਂ ਦੀ ਸੁਚ¤ਜੀ ਵਰਤੋਂ ਨਾਲ ਖਿ¤ਤੇ ਦੇ ਕਰੋੜਾਂ ਲੋਕਾਂ ਦੀ ਹੋਣੀ ਨੂੰ ਸੰਵਾਰਿਆ ਜਾ ਸਕਦਾ ਹੈ। ਨਰਿੰਦਰ ਮੋਦੀ ਨੇ ਸਹੁੰ ਚੁ¤ਕ ਸਮਾਗਮ ’ਤੇ ਸਾਰਕ ਦੇਸ਼ਾਂ ਦੇ ਮੁਖੀਆਂ ਨੂੰ ਸ¤ਦਾ ਪ¤ਤਰ ਭੇਜ ਕੇ ਇਕ ਚੰਗਾ ਤੇ ਉਸਾਰੂ ਕਦਮ ਚੁ¤ਕਿਆ ਹੈ। ਸਾਰਕ ਦੇ ਬਹੁਤੇ ਮੁਖੀਆਂ ਦੀ ਇਸ ਸਮਾਗਮ ’ਚ ਸ਼ਿਰਕਤ ਤੇ ਵਿਸ਼ੇਸ਼ ਤੌਰ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਇਸ ’ਚ ਸ਼ਾਮਿਲ ਹੋਣਾ ਚੰਗੀਆਂ ਸੰਭਾਵਨਾਵਾਂ ਪੇਸ਼ ਕਰਦਾ ਹੈ। ਇਹ ਗ¤ਲ ਯਕੀਨੀ ਹੈ ਕਿ ਸਾਰਕ ਦੇਸ਼ਾਂ ਦੀ ਆਪਸੀ ਮਿਲਵਰਤਣ ਇਸ ਪੂਰੇ ਖਿ¤ਤੇ ਦੀ ਖੁਸ਼ਹਾਲੀ ਦੀ ਜ਼ਾਮਨ ਹੋ ਸਕਦੀ ਹੈ। ਨਵੀਂ ਸਰਕਾਰ ਦੀ ਨਵੀਂ ਸ਼ੁਰੂਆਤ ’ਤੇ ਵ¤ਡੀਆਂ ਆਸਾਂ ਲਗਾਈਆਂ ਜਾ ਸਕਦੀਆਂ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਸਮੇਤ ਗੁਆਂਢੀ ਮੁਲਕਾਂ ਨਾਲ ਮਿ¤ਤਰਤਾਪੂਰਨ ਸਬੰਧ ਬਿਲਕੁਲ ਨਵੇਂ ਵਾਤਾਵਰਨ ਨੂੰ ਜਨਮ ਦੇ ਸਕਦੇ ਹਨ। ਜੇਕਰ ਯੂਰਪੀਅਨ ਵਿਚ ਸ਼ਾਮਿਲ ਮੁਲਕ ਇਕ ਸਾਂਝੀ ਸਟੇਜ ’ਤੇ ਖੜ੍ਹੇ ਹੋ ਸਕਦੇ ਹਨ ਤਾਂ ਸਾਡੇ ਖਿ¤ਤੇ ਦੇ ਦੇਸ਼ ਅਜਿਹਾ ਕਿਉਂ ਨਹੀਂ ਕਰ ਸਕਦੇ। ਇਸ ਇਤਿਹਾਸਕ ਮੌਕੇ ‘ਤੇ ਅਸੀਂ ਨਵੀਂ ਸਰਕਾਰ ਨੂੰ ਆਪਣੀਆਂ ਸ਼ੁ¤ਭ ਇ¤ਛਾਵਾਂ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਨੇੜ ਭਵਿ¤ਖ ’ਚ ਦੇਸ਼ ਵਾਸੀਆਂ ਦੀਆਂ ਆਸਾਂ ਅਤੇ ਆਸ਼ਾਵਾਂ ’ਤੇ ਪੂਰੀ ਉਤਰਨ ’ਚ ਕਾਮਯਾਬ ਹੋਵੇਗੀ।(ਅਜੀਤ ਸੰਪਾਦਕੀ 27-5-2014)



