ਚੰਡੀਗੜ੍ਹ, 26 ਮਈ (ਪੀ.ਟੀ.)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਮਿਤੀ 2,3 ਅਤੇ 4 ਜੂਨ ਨੂੰ ਪਾਰਟੀ ਦੇ ਚੰਡੀਗੜ੍ਹ ਸਥਿੱਤ ਮੁੱਖ ਦਫਤਰ ਵਿੱਚ ਜਿਲਾਵਾਰ ਮੀਟਿੰਗਾਂ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹਨਾਂ ਮੀਟਿੰਗਾਂ ਦੀ ਪ੍ਰਧਾਨਗੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰਨਗੇ ਅਤੇ ਇਸ ਵਿੱਚ ਹਰ ਜਿਲੇ ਤੋਂ ਪਾਰਟੀ ਦੀ ਪੁਰਾਣੀ ਜਥੇਬੰਦੀ ਦੇ ਜਿਲਾ ਪ੍ਰਧਾਨ, ਵਿਧਾਇਕ, ਸਾਬਕਾ ਵਿਧਾਇਕ, ਮੈਂਬਰ ਪਾਰਲੀਮੈਂਟ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ। ਇਹਨਾਂ ਮੀਟਿੰਗਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣ ਰਹੀ ਜਥੇਬੰਦੀ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਠੋਸ ਫੈਸਲੇ ਲਏ ਜਾਣਗੇ। ਡਾ. ਚੀਮਾ ਨੇ ਮੁੱਖ ਦਫਤਰ ਵਿੱਚ ਹੋਣ ਵਾਲੀਆਂ ਜਿਲ੍ਹਾਵਾਰ ਮੀਟਿੰਗਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮਿਤੀ 2 ਜੂੁਨ ਨੂੰ ਸਵੇਰੇ 11 ਵਜੇ ਜਿਲਾ ਮੋਗਾ, 12 ਵਜੇ ਮਾਨਸਾ, 1 ਵਜੇ ਸ਼੍ਰੀ ਮੁਕਤਸਰ ਸਾਹਿਬ, 2 ਵਜੇ ਬਠਿੰਡਾ, 3 ਵਜੇ ਫਾਜਲਿਕਾ, 4 ਵਜੇ ਫਿਰੋਜਪੁਰ ਅਤੇ ਸ਼ਾਮ 5 ਵਜੇ ਜਿਲਾ ਫਰੀਦਕੋਟ ਦੇ ਆਗੂ ਸ਼ਾਮਲ ਹੋਣਗੇ। ਇਸੇ ਤਰ੍ਹਾਂ ਮਿਤੀ 3 ਜੂਨ ਨੂੰ ਸਵੇਰੇ 11 ਵਜੇ ਮੋਹਾਲੀ, 12 ਵਜੇ ਰੋਪੜ੍ਹ, 1 ਵਜੇ ਫਤਿਹਗ੍ਯੜ੍ਹ ਸਾਹਿਬ, 2 ਵਜੇ ਸੰਗਰੂਰ ਅਤੇ ਬਰਨਾਲਾ, 3 ਵਜੇ ਲੁਧਿਆਣਾ ਅਤੇ ਸ਼ਾਮ 4 ਵਜੇ ਜਿਲਾ ਪਟਿਆਲਾ ਦੇ ਆਗੂੁਆਂ ਦੀ ਮੀਟਿੰਗ ਹੋਵੇਗੀ। ਡਾ. ਚੀਮਾ ਨੇ ਦੱਸਿਆ ਕਿ ਮਿਤੀ 4 ਜੂਨ ਨੂੰ ਸਵੇਰੇ 11 ਵਜੇ ਜਿਲਾ ਨਵਾਂਸਹਿਰ, 12 ਵਜੇ ਹੁਸ਼ਿਆਰਪੁਰ, 1 ਵਜੇ ਜ¦ਧਰ, 2 ਵਜੇ ਕਪੂਰਥਲਾ, 3 ਵਜੇ ਗੁਰਦਾਸਪੁਰ ਅਤੇ ਪਠਾਨਕੋਟ, 4 ਵਜੇ ਅੰਮ੍ਰਿਤਸਰ ਅਤੇ ਸ਼ਾਮ 5 ਵਜੇ ਜਿਲਾ ਤਰਨਤਾਰਨ ਦੇ ਆਗੂਆਂ ਦੀ ਮੀਟਿੰਗ ਹੋਵੇਗੀ।



