Skip to content
Independent perspectives. Global stories.
BREAKING

ਮਾਨਸਾ ‘ਚ ਤੀਜੇ ਦਿਨ ਤੀਜੇ ਕਿਸਾਨ ਵੱਲੋਂ ਖੁਦਕੁਸ਼ੀ

Share this story

ਬਰੇਟਾ, 1 ਨਵੰਬਰ (ਰੀਤਵਾਲ)- ਪੰਜਾਬ ਵਿੱਚ ਕਿਸਾਨੀ ਸਿਰ ਚੜ੍ਹੇ ਕਰਜੇ ਦੇ ਬੋਝ ਕਾਰਨ ਹਰ ਰੋਜ ਕਿਸਾਨ, ਮਜਦੂਰ ਆਤਮ ਹੱਤਿਆ ਕਰ ਰਹੇ ਹਨ । ਜਿਸ ਦੇ ਕਾਰਨ ਦੋ ਦਿਨ ਪਹਿਲਾਂ ਮਾਨਸਾ ਜਿਲ੍ਹੇ ‘ਚ ਪੈਂਦੇ ਦੋ ਪਿੰਡਾਂ ਦੇ ਕਿਸਾਨਾਂ ਨੇ ਕਰਜੇ ਕਾਰਨ ਖੁਸਕੁਸ਼ੀ ਕਰ ਲਈ ਸੀ ਅਤੇ ਇਸੇ ਤਰ੍ਹਾਂ ਅੱਜ ਫਿਰ ਤੀਜੇ ਦਿਨ ਪਿੰਡ ਸਿਰਸੀਵਾਲਾ ਵਿਖੇ ਇੱਕ ਕਿਸਾਨ ਵੱਲੋਂ ਜਹਿਰੀਲੀ ਵਸਤੂ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ । ਬਰੇਟਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਬਾਰਾ ਸਿੰਘ (60) ਜੋ ਆਪਣੇ ਸਿਰ ਆੜਤੀ ਦੇ ਚੜ੍ਹੇ ਕਰਜੇ ਕਾਰਨ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ । ਪ੍ਰੇਸ਼ਾਨੀ ਤੇ ਚਲਦਿਆਂ ਅੱਜ ਉਸਨੇ ਆਪਣੇ ਖੇਤ ਵਿੱਚ ਜਹਿਰੀਲੀ ਵਸਤੂ ਪੀ ਕੇ ਮੌਤ ਨੂੰ ਗਲੇ ਲਗਾ ਲਿਆ । ਪੁਲਿਸ ਨੇ ਮ੍ਰਿਤਕ ਦੇ ਭਰਾ ਰਾਮ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੋਪ ਦਿੱਤੀ । ਇਸ ਸਬੰਧੀ ਅਪਨਾ ਕਲੱਬ ਦੇ ਮੈਂਬਰ ਮਿੰਟੂ ਸ਼ਰਮਾਂ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆ ਦੇ ਰਾਹ ਪੈਣ ਤੋਂ ਕਦੋ ਰੁਕੇਗਾ ,ਇਸਦੀ ਕੋਈ ਹੱਦ ਨਹੀਂ ਪਰ ਜਦੋਂ ਤੱਕ ਸਮੇਂ ਦੀਆ ਸਰਕਾਰਾਂ ਵਪਾਰਿਕ ਕਿੱਤਾ ਨਹੀ ਬਣਾਉਦੀਆਂ ਅਤੇ ਸਹੀ ਮੰਡੀ ਕਰਨ ਦੇ ਨਾਲ ਨਾਲ ਫਸਲ ਦਾ ਪੂਰਾ ਭਾਅ ਨਹੀਂ ਮਿਲਦਾ ਉਦੋਂ ਤੱਕ ਕਿਸਾਨ ਦੇ ਸਿਰ ਚੜ੍ਹੇ ਕਰਜੇ ਦੀ ਪੰਡ ਹੋਲੀ ਨਹੀਂ ਹੋ ਸਕਦੀ ।ਇਸ ਸਮੇਂ ਦੌਰਾਨ ਭਾਵੇ ਕਿਸਾਨੀ ਨੂੰ ਬਚਾਉੇਣ ਦੇ ਅਤੇ ਕਿਸਾਨ ਪੱਖੀ ਹੋਣ ਦੇ ਹਰ ਸਰਕਾਰ ਦਾਅਵੇ ਕਰਦੀ ਹੈ ਪਰ ਫਿਰ ਵੀ ਕਿਸਾਨ /ਮਜਦੂਰਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਉਨ੍ਹਾ ਕਿਹਾ ਕਿ ਪੰਜਾਬ ਦਾ ਕਿਸਾਨ ਜਿਸ ਫਸਲ ਵੱਲ ਵੀ ਹੋ ਜਾਵੇ ਉਸ ਵਿੱਚ ਪੈਦਾਵਾਰ ਅੰਬਾਰ ਲਗਾ ਦਿੰਦਾ ਹੈ ਪਰ ਮਿਹਨਤ ਦਾ ਮੁੱਲ ਪੂਰਾ ਨਾ ਮਿਲਣ ਕਾਰਨ ਫਿਰ ਨਿਰਾਸ਼ ਹੋ ਜਾਦਾ ਹੈ ਅਤੇ ਖੇਤੀ ਤੇ ਕੀਤੀ ਲਾਗਤ ਵੀ ਉਸਦੇ ਸਿਰ ਪੈ ਜਾਦੀ ਹੈ । ਕਈ ਵਾਰੀ ਤਾਂ ਕੁਦਰਤੀ ਆਫਤ ਪੱਕੀ ਫਸਲ ਦਾ ਵੀ ਨਾਸ਼ ਕਰ ਦਿੰਦੀ ਹੈ ।ਪੰਜਾਬ ਦੇ ਖੇਤੀਬਾੜੀ ਮਹਿਕਮੇ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਘਪਲਿਆ ਨੇ ਵੀ ਕਿਸਾਨੀ ਦਾ ਵੱਡਾ ਨੁਕਸਾਨ ਕੀਤਾ ਹੈ ।ਜੇਕਰ ਸਰਕਾਰ ਅਤੇ ਮਹਿਕਮੇ ਨੇ ਸਮੇਂ ਸਿਰ ਕਿਸਾਨਾਂ ਦੀ ਯੋਗ ਅਗਵਾਈ ਨਾ ਕੀਤੀ ਤਾਂ ਅੰਨਦਾਤਾ ਦੂਜਿਆ ਦੇ ਪੇਟ ਭਰਨ ਦੀ ਥਾਂ ਭੁੱਖਾ ਰਹਿਕੇ ਖੁਦਕੁਸ਼ੀਆਂ ਕਰਦਾ ਰਹੇਗਾ। ਜਿਸਨੂੰ ਰੋਕਣਾ ਕਿਸੇ ਵੀ ਸਰਕਾਰ ਦੇ ਵਸ ਦੀ ਗੱਲ ਨਹੀਂ ਹੋਵੇਗੀ।

WRITTEN BY