ਬੋਹਾ, 1 ਨਵੰਬਰ (ਸੰਤੋਖ ਸਿੰਘ ਸਾਗਰ)- ਇੱਥੋਂ ਦੇ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਦੀ ਜਮੀਨ ਉੱਪਰ ਸ਼ਹਿਰ ਦੇ ਅਸਰ-ਰਸੂਖ ਵਾਲੇ ਕੁਝ ਲੋਕਾਂ ਵੱਲੋ ਕੀਤੇ ਨਾਜਾਇਜ ਕਬਜੇ ਨੂੰ ਛਡਾਉਣ ਲਈ ਸੰਘਰਸ਼ ਕਰ ਰਹੇ ਸਮਾਜ ਸੇਵੀਆਂ ਉੱਪਰ ਝੂਠੇ ਪਰਚੇ ਦਰਜ ਕਰਕੇ ਸੰਘਰਸ਼ ਨੂੰ ਖਦੇੜਨ ਦੇ ਮਨਸੂਬੇ ਕਦੀ ਪੂਰੇ ਨਹੀ ਹੋਣਗੇ ਅਤੇ ਇਸ ਲਈ ਆਉਦੇ ਦਿਨਾਂ ਚ ਵਿੱਢਿਆ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਮੀਤ ਪ੍ਰਧਾਨ ਕਾਮਰੇਡ ਜੀਤ ਸਿੰਘ ਬੋਹਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ। ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਅੱਜ ਇੱਥੇ ‘ਬੇਟੀ ਪੜ੍ਹਾਓ-ਸਕੂਲ ਬਚਾਓ’ ਕਮੇਟੀ ਦੀ ਹੰਗਾਮੀ ਮੀਟਿੰਗ ਨ੍ਵੰ ਸੰਬੋਧਨ ਕਰਦਿਆਂ ਕੀਤਾ। ਉਨਾਂ ਪਿਛਲੇ ਦਿਨੀ ਬੋਹਾ ਪੁਲਿਸ ਦੁਆਰਾ ਸਕੂਲ ਦੀ ਜਮੀਨ ਨੂੰ ਨਾਜਾਇਜ ਕਬਜਾਕਾਰਾਂ ਤੋਂ ਮੁਕਤ ਕਰਾਉਣ ਲਈ ਸੰਘਰਸ਼ ਦੇ ਰਾਹ ਪਏ ਵਿਆਕਤੀਆਂ ਉੱਪਰ ਪੁਲਿਸ ਦੁਆਰਾ ਅਲੱਗ-ਅਲੱਗ ਧਾਰਾਵਾਂ ਤਹਿਤ ਦਰਜ ਕੀਤੇ ਨਾਜਾਇਜ ਮੁਕੱਦਮੇ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਆਦੇਸ਼ਾਂ ਉੱਪਰ ਐਸਡੀਐਮ ਬੁਢਲਾਡਾ ਦੀ ਹਾਜਰੀ ਚ ਸਕੂਲੀ ਜਮੀਨ ਦੀ ਨਿਸ਼ਾਨਦੇਹੀ ਪਾਰਦਾਰਸ਼ੀ ਢੰਗ ਨਾਲ ਕੀਤੀ ਗਈ ਸੀ,ਜਿਸ ਉਪਰ ਮਾਣਯੋਗ ਐਸਡੀਐਮ ਬੁਢਲਾਡਾ ਦੁਆਰਾ ਪੇਸ਼ ਆਪਣੀ ਰਿਪੋਰਟ ਚ ਸ਼ਹਿਰ ਦੇ ਕੁਝ ਲੋਕਾਂ ਨੂੰ ਨਾਜਾਇਜ ਕਬਜਾਕਾਰ ਘੋਸ਼ਿਤ ਕੀਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਬਰ੍ਹੇ, ਦਰਸ਼ਨ ਸਿੰਘ ਮੰਘਾਣੀਆਂ, ਮਜਦੂਰ ਮੁਕਤੀ ਮੋਰਚਾ ਦੇ ਮੱਖਣ ਸਿੰਘ ਉੱਡਤ, ਜਗਤਾਰ ਸਿੰਘ ਹਾਕਮਵਾਲਾ, ਦਰਸ਼ਨ ਸਿੰਘ, ਕਾਲਾ ਸਿੰਘ ਮੰਘਾਣੀਆਂ,ਜੋਰਾ ਸਿੰਘ ਰਿਉਦ ਕਲਾਂ,ਨਛੱਤਰ ਸਿੰਘ ਮੱਲਸਿੰਘਵਾਲਾ ਆਦਿ ਵੀ ਹਾਜਰ ਸਨ।



