Skip to content
Independent perspectives. Global stories.
BREAKING

ਗੋਰਖਧਾਮ ਐਕਸਪ੍ਰੈਸ ਦੀ ਮਾਲ ਗੱਡੀ ਨਾਲ ਟੱਕਰ ’ਚ 40 ਲੋਕਾਂ ਦੀ ਮੌਤ

Share this story

ਲਖਨਊ, 26 ਮਈ (ਪੀ.ਟੀ.)-ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ’ਚ ਗੋਰਖਧਾਮ ਐਕਸਪ੍ਰੈਸ ਦੁਰਘਟਨਾਗ੍ਰਸਤ ਹੋ ਗਈ ਹੈ। ਗੋਰਖਧਾਮ ਐਕਸਪ੍ਰੇਸ ਦੀ ਟੱਕਰ ਮਾਲ-ਗੱਡੀ ਨਾਲ ਹੋਈ ਜਿਸਦੇ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ ਤੇ 100 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਗੋਰਖਧਾਮ ਐਕਸਪ੍ਰੈਸ ਦੀ ਮਾਲ-ਗੱਡੀ ਨਾਲ ਹੋਈ ਟੱਕਰ ਤੋਂ ਬਾਅਦ 4 ਜਨਰਲ ਬੋਗੀਆਂ, ਇੱਕ ਸਲੀਪਰ, ਇੰਜਨ ਤੇ ਇੱਕ ਏਸੀ ਕੋਚ ਪੂਰੀ ਤਰ੍ਹਾਂ ਨੁਕਸਾਨੇ ਗਏ। ਇਹ ਰੇਲ ਗੱਡੀ ਦਿੱਲੀ ਤੋਂ ਗੋਰਖਪੁਰ ਜਾ ਰਹੀ ਸੀ। ਰਾਹਤ ਤੇ ਬਚਾਅ ਕਾਰਜ ਲਈ ਟੀਮਾਂ ਦੁਰਘਟਨਾ ਵਾਲੀ ਥਾਂ ’ਤੇ ਰਵਾਨਾ ਹੋ ਗਈਆਂ ਹਨ।ਓਡੀਸ਼ਾ ’ਚ ਬਿਜਲੀ ਡਿੱਗਣ ਨਾਲ 3 ਦੀ ਮੌਤ, ਇਕ ਜ਼ਖ਼ਮੀ

WRITTEN BY