June 2, 2026 3:16 am

ਰਾਜਾਪਕਸ਼ੇ ਨੂੰ ਸੱਦਾ ਭੇਜਣਾ ਪ੍ਰਵਾਨ ਨਹੀਂ : ਕਰੁਣਾਨਿਧੀ

ਚੇਨਈ-ਡੀ.ਐੱਮ.ਕੇ ਪ੍ਰਧਾਨ ਐੱਮ.ਕਰੁਨਾਨਿਧੀ ਨੇ ਅੱਜ ਕਿਹਾ ਹੈ ਕਿ ਨਰਿੰਦਰ ਮੋਦੀ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਲਈ ਸ੍ਰੀ ਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਾਪਕਸ਼ੇ ਨੂੰ ਦਿੱਤਾ ਗਿਆ ਸੱਦਾ, ਸਾਨੂੰ ਪ੍ਰਵਾਨ ਨਹੀਂ ਹੈ ਤੇ ਵਿਸ਼ਵ ਭਰ ਵਿਚ ਰਹਿੰਦੇ ਤਾਮਿਲਾਂ ਨੇ ਇਸ ਦਾ ਵਿਰੋਧ ਕੀਤਾ ਹੈ। ਕਰੁਨਾਨਿਧੀ ਨੇ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਸੱਦਾ ਵਾਪਿਸ ਲੈ ਲੈਣ। ਉਨ੍ਹਾਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕੇਂਦਰ ਨੂੰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਕ ਅਜਿਹੇ ਵਿਅਕਤੀ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਜਿਸ ਨੇ ਲੱਖਾਂ ਤਾਮਿਲਾਂ ਦਾ ਕਤਲ ਕੀਤਾ ਹੋਵੇ, ਨਸਲੀ ਆਧਾਰ ’ਤੇ ਹੱਤਿਆਵਾਂ ਕੀਤੀਆਂ ਹੋਣ ਤੇ ਜਿਸ ਨੇ ਆਪਣੇ ਹੀ ਲੋਕਾਂ ਵਿਰੁੱਧ ਜੰਗ ਛੇੜੀ ਹੋਵੇ। ਇਥੇ ਵਰਣਨਯੋਗ ਹੈ ਕਿ ਡੀ.ਐੱਮ.ਕੇ

ਤੇ ਆਲ ਇੰਡੀਆ ਅੰਨਾ ਡੀ.ਐੱਮ.ਕੇ ਸਮੇਤ ਤਾਮਿਲਨਾਡੂ ਵਿਚਲੀਆਂ ਰਾਜਸੀ ਪਾਰਟੀਆਂ ਦਾ ਦੋਸ਼ ਹੈ ਕਿ ਸ੍ਰੀ ਲੰਕਾ ਫੌਜ ਤੇ ਲਿਟੇ ਬਾਗੀਆਂ ਵਿਚਾਲੇ ਲੜਾਈ ਦੇ ਆਖਰੀ ਚਰਨ ਵਿਚ ਵਧ ਤੋਂ ਵਧ ਆਮ ਤਾਮਿਲ ਨਾਗਰਿਕ ਮਾਰੇ ਗਏ ਸਨ ਜਦੋਂ ਰਾਜਾਪਕਸ਼ੇ ਦੇ ਹੱਥ ਵਿਚ ਕਮਾਨ ਸੀ।

Send this to a friend