June 2, 2026 3:16 am

ਰਾਜਪਕਸੇ ਨੂੰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸੱਦੇ ਤੋਂ ਵਾਇਕੋ ਨਾਖੁਸ਼

ਨਵੀਂ ਦਿੱਲੀ, 23 ਮਈ (ਪੀ.ਟੀ.)- ਐੱਮ. ਡੀ. ਐੱਮ. ਕੇ. ਨੇਤਾ ਵਾਇਕੋ ਨੇ ਅੱਜ ਭਾਜਪਾ ਨੇਤਾ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੁਲਾਕਾਤ ’ਚ ਸ੍ਰੀ ਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸੱਦਾ ਦਿੱਤੇ ਜਾਣ ’ਤੇ ਨਾਖੁਸ਼ੀ ਪ੍ਰਗਟ ਕੀਤੀ। ਵਾਇਕੋ ਨੇ ਬੈਠਕ ਦੇ ਬਾਅਦ ਮੀਡੀਆ ਨੂੰ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਬਣੇ ਸਨ ਉਦੋਂ ਉਨ੍ਹਾਂ ਨੇ ਸਹੁੰ ਚੁੱਕ ਸਮਾਰੋਹ ’ਚ ਸ੍ਰੀਲੰਕਾ ਦੇ ਰਾਸ਼ਟਰਪਤੀ ਨੂੰ ਸੱਦਾ ਨਹੀਂ ਦਿੱਤਾ ਸੀ। ਭਾਜਪਾ ਸਹਿਯੋਗੀ ਵਾਇਕੋ ਨੇ ਰਾਜਪਕਸ਼ੇ ਨੂੰ ਤਾਮਿਲਾਂ ਦਾ ਕਸਾਈ ਕਰਾਰ ਦਿੰਦੇ ਹੋਏ ਉਨ੍ਹਾਂ ’ਤੇ ਹਜ਼ਾਰਾਂ ਤਾਮਿਲ ਔਰਤਾਂ, ਬੱਚਿਆਂ ਅਤੇ ਨਿਰਦੋਸ਼ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਰਾਜਪਕਸ਼ੇ ਦਾ ਭਾਰਤ ਆਉਣਾ ਤਾਮਿਲਨਾਡੂ ਦੇ ਕਰੋੜਾਂ ਲੋਕਾਂ ਅਤੇ ਦੁਨਿਆਂ ਭਰ ਦੇ ਤਾਮਿਲਾਂ ਲਈ ਦੁੱਖ ਭਰਿਆ

ਦਿਨ ਹੋਵੇਗਾ। ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇ ਸਾਰੇ 8 ਦੇਸ਼ਾਂ ਦੇ ਮੁਖੀਆ ਨੂੰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

Send this to a friend