June 2, 2026 3:16 am

ਅਰਵਿੰਦ ਕੇਜਰੀਵਾਲ ਦਾ ਦਾਲ ਫੁਲਕਾ ਤਿਹਾੜ ਜੇਲ੍ਹ ਵਿਚ 6 ਜੂਨ ਤਕ ਵਧਿਆ

ਕੇਜਰੀਵਾਲ ਜਮਾਨਤ ਰਾਸ਼ੀ ਨਾ ਭਰਨ ਦੀ ਜ਼ਿਦ ਤੇ ਮੁੜ ਅੜੇ

Page-1_03 ਨਵੀਂ ਦਿੱਲੀ, 23 ਮਈ (ਮਨਪ੍ਰੀਤ ਸਿੰਘ ਖਾਲਸਾ)-ਆਮ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਨਿਤਿਨ ਗਡਕਰੀ ਨੂੰ ਸਭ ਤੋਂ ਭ੍ਰਿਸ਼ਟ ਨੇਤਾਵਾਂ ਦੀ ਲਿਸਟ ਵਿਚ ਸ਼ਾਮਲ ਕਰਦੇ ਹੋਏ ਬਿਆਨਬਾਜ਼ੀ ਕੀਤੀ ਸੀ । ਅਰਵਿੰਦ ਕੇਜਰੀਵਾਲ ਦੀ ਬਿਆਨਬਾਜੀ ਤੋਂ ਖਫਾ ਹੋ ਕੇ ਨਿਤਿਨ ਗਡਕਰੀ ਨੇ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ । ਨਿਤਿਨ ਗਡਕਰੀ ਦੇ ਮਾਣਹਾਨੀ ਕੇਸ ਵਿਚ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਸੁਤੀ ਵਿਚ ਫਸਦੇ ਨਜ਼ਰ ਆ ਰਹੇ ਹਨ। ਕੇਜਰੀਵਾਲ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਅਜ ਇਕ ਵਾਰ ਫਿਰ ਪੇਸ਼ੀ ਦੌਰਾਨ ਜ਼ਮਾਨਤ ਰਾਸ਼ੀ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕੇਜਰੀਵਾਲ ਨੂੰ ਘੱਟ ਤੋਂ ਘੱਟ

14 ਹੋਰ ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ । ਹੁਣ ਕੇਜਰੀਵਾਲ 6 ਜੂਨ ਤਕ ਤਿਹਾੜ ਜੇਲ ਵਿਚ ਹੀ ਰਹਿਣਗੇ ਤੇ ਉੱਥੇ ਦਾ ਬਣਿਆ ਦਾਲ ਫੁਲਕਾ ਛਕਣਗੇ । ‘ਆਪ’ ਦੇ ਮੈਂਬਰਾਂ ਨੇ ਪਹਿਲਾਂ ਹੀ ਇਹ ਸੰਕੇਤ ਦਿੱਤੇ ਸਨ ਕਿ ਕੇਜਰੀਵਾਲ ਇਕ ਵਾਰ ਫਿਰ ਅਦਾਲਤ ਵਿਚ ਜ਼ਮਾਨਤ ਰਾਸ਼ੀ ਨਹੀਂ ਭਰਨਗੇ ਕਿਉਕਿ ਉਹ ਕੋਈ ਅਪਰਾਧੀ ਜਾਂ ਭਗੌੜੇ ਨਹੀ ਹਨ । ਉਨ੍ਹਾਂ ਕਿਹਾ ਕਿ ਅੁਹ ਪਹਿਲਾਂ ਵੀ ਕਈ ਕੇਸਾਂ ਵਿਚ ਹਾਜਿਰ ਹੁੰਦੇ ਰਹੇ ਹਨ ਤੇ ਉਨ੍ਹਾਂ ਵਿਚੋਂ ਇਕ ਵੀ ਕੇਸ ਅੰਦਰ ਜਮਾਨਤ ਨਹੀ ਭਰੀ ਤੇ ਹੁਣ ਕਿਉ ਭਰਨ । ਅਜ ਅਦਾਲਤ ਦੀ ਸੁਣਵਾਈ ਦੌਰਾਨ ਅਦਾਲਤ ਵਿਚ ‘ਆਪ’ ਦੇ ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ ਸਣੇ ਕਈ ਨੇਤਾ ਮੌਜੂਦ ਸਨ। ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਅਤੇ ਪ੍ਰਸ਼ਾਂਤ ਭੂਸ਼ਣ ਨੇ ਬਹਿਸ ਕੀਤੀ ਸੀ । ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿਚ ‘ਆਪ’ ਵਰਕਰ ਅਤੇ ਸਮਰਥਕ ਮੌਜੂਦ ਸਨ ਤੇ ਪੁਲਿਸ ਵਲੋਂ ਆਪ ਸਮਰਥਕਾਂ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਤੈਨਾਤ ਕੀਤੇ ਹੋਏ ਹਨ । ਜਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਆਪਣੇ ਹੁਕਮ ਵਿਚ ਲਿਖਿਆ ਸੀ ਕਿ ਅਦਾਲਤ ਕਿਸੇ ਵੀ ਦੋਸ਼ੀ ਦੇ ਨਖਰੇ ਅਤੇ ਸਹੂਲਤੀਅਤ ਨਹੀਂ ਸਹਿਣ ਕਰੇਗੀ । ਅਦਾਲਤ ਨੇ ਅਜ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ, ਜਦੋਂ ਕਿ ਉਹ ਜ਼ਮਾਨਤ ਦੀ ਰਕਮ ਅਦਾ ਕਰਨ ਦੇ ਸਮਰੱਥ ਹਨ। ਮਿਲੀ ਖਬਰਾਂ ਅਨੁਸਾਰ ਕੇਜਰੀਵਾਲ ਇਸ ਵਕਤ ਤਿਹਾੜ ਦੀ 4 ਨੰ ਜੇਲ੍ਹ ਵਿਚ ਬੰਦ ਹਨ ।

Send this to a friend