June 2, 2026 3:16 am

ਸੁਪਰੀਮ ਕੋਰਟ ਨੇ ਕਾਲੇ ਧਨ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਕੇਂਦਰ ਨੂੰ ਦਿੱਤਾ ਹੋਰ ਸਮਾਂ

Page-1_11 ਨਵੀਂ ਦਿੱਲੀ, 23 ਮਈ (ਪੀ.ਟੀ.)-ਸੁਪਰੀਮ ਕੋਰਟ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲੇ ਧਨ ਨਾਲ ਸਬੰਧਤ ਸਾਰੇ ਮਾਮਲਿਆਂ ਉਪਰ ਨਿਗਰਾਨੀ ਰਖਣ ਲਈ ਸਾਬਕਾ ਜੱਜ ਐਮ.ਬੀ ਸ਼ਾਹ ਦੀ ਅਗਵਾਈ ਵਿਚ ਵਿਸ਼ੇਸ਼ ਜਾਚ ਟੀਮ (ਸਿਟ) ਦੇ ਗਠਨ ਲਈ ਕੇਂਦਰ ਸਰਕਾਰ ਨੂੰ ਇਕ ਹਫਤੇ ਦਾ ਹੋਰ ਸਮਾਂ ਦਿੱਤਾ ਹੈ। ਸ੍ਰੀ ਬੀ.ਐਸ ਚੌਹਾਨ ਤੇ ਏ.ਕੇ ਸੀਕਰੀ ਦੀ ਅਗਵਾਈ ਵਾਲੇ ਬੈਂਚ ਨੇ ਮਨੋਨੀਤ ਅਦਾਲਤ ਦੁਆਰਾ ਨਿਸ਼ਚਤ ਕੀਤੀ ਪਹਿਲੀ ਸਮਾਂ ਸੀਮਾ ਨੂੰ ਹੋਰ ਵਧਾਉਣ ਦਾ ਆਦੇਸ਼ ਦਿਤਾ ਜੋ ਸਮਾਂ ਸੀਮਾ ਬੀਤੇ ਦਿਨ ਖਤਮ ਹੋ ਗਈ ਸੀ। ਬੈਂਚ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਕਾਲੇ ਧਨ ਨਾਲ ਸਬੰਧਤ ਸਾਰੇ ਦਸਤਾਵੇਜ਼ ਸਕੱਤਰ ਪੱਧਰ ਦੇ ਅਧਿਕਾਰੀ ਕੋਲ ਸੁਰੱਖਿਅਤ ਰਖੇ ਜਾਣ। ਪਟੀਸ਼ਨਰ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਦੋਸ਼ ਲਾਇਆ ਸੀ ਕਿ

ਸ਼ਾਸਤਰੀ ਭਵਨ ਵਿਚ ਲੱਗੀ ਅੱਗ ‘ਚ ਕੁਝ ਮਹੱਤਵਪੂਰਨ ਦਸਤਾਵੇਜ਼ ਨਸ਼ਟ ਹੋ ਗਏ ਹਨ।
ਸਾਲਿਸਟਰ ਜਨਰਲ ਮੋਹਨ ਪ੍ਰਾਸਰਨ ਨੇ ਜੇਠਮਲਾਨੀ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਸਾਰੇ ਦਸਤਾਵੇਜ਼ ਉਤਰੀ ਬਲਾਕ ਵਿਚ ਹਨ ਨਾ ਕਿ ਸ਼ਾਸਤਰੀ ਭਵਨ ‘ਚ। ਲੰਘੀ 5 ਮਈ ਨੂੰ ਮਨੋਨੀਤ ਅਦਾਲਤ ਨੇ ਕੇਂਦਰ ਨੂੰ ਆਦੇਸ਼ ਦਿੱਤਾ ਸੀ ਕਿ ਲੀਸ਼ਟੈਨਸਟੀਨ (ਜਰਮਨੀ) ਦੀ ਐਲ. ਐਸ. ਟੀ ਬੈਂਕ ਵਿਚ ਜਮ੍ਹਾਂ ਕਥਿੱਤ ਕਾਲੇ ਧਨ ਸਬੰਧੀ ਮਾਮਲਿਆਂ ‘ਚ ਉਸ ਵੱਲੋਂ ਕੀਤੀ ਜਾਂਚ ਨਾਲ ਸਬੰਧਤ ਸਾਰੇ ਦਸਤਾਵੇਜ ਤੇ ਜਾਣਕਾਰੀ 3 ਦਿਨਾਂ ਦੇ ਅੰਦਰ ਜੇਠਮਲਾਨੀ ਤੇ ਹੋਰਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਮੁੱਦਾ ਉਠਾਇਆ ਹੈ। ਮਨੋਨੀਤ ਅਦਾਲਤ ਨੇ ਕੇਂਦਰ ਨੂੰ ਇਹ ਵੀ ਆਦੇਸ਼ ਦਿੱਤਾ ਸੀ ਕਿ ਵਿਸ਼ੇਸ਼ ਜਾਂਚ ਟੀਮ ਦੇ ਗਠਿਨ ਲਈ ਨੋਟੀਫੀਕੇਸ਼ਨ 3 ਹਫਤਿਆਂ ਵਿਚ ਜਾਰੀ ਕੀਤਾ ਜਾਵੇ।

Send this to a friend